ताज़ा खबरपंजाब

ਮਹਾਂਕਾਲੀ ਮੰਦਿਰ ਜਾਣ ਮੌਕੇ ਪ੍ਰਧਾਨ ਸੁਰਜੀਤ ਕੰਗ ਅਤੇ ਮੰਦਿਰ ਕਮੇਟੀ ਵੱਲੋਂ ਸਮੂਹ ਐਮ.ਸੀ. ਸਾਹਿਬਨਾਂ ਨੂੰ ਕੀਤਾ ਗਿਆ ਸਨਮਾਨਿਤ

ਬਾਬਾ ਬਕਾਲਾ ਸਾਹਿਬ, 26 ਜੁਲਾਈ (ਸੁਖਵਿੰਦਰ ਬਾਵਾ) : ਬਾਬਾ ਬਕਾਲਾ ਸਾਹਿਬ ਵਿਖੇ ਮਹਾਂਕਾਲੀ ਮੰਦਿਰ ਦੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਦਭੁੱਤ ਜਾਗਰਣ ਕਰਵਾਇਆ ਗਿਆ। ਜਿਸ ਵਿੱਚ ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਅਤੇ ਚੇਅਰਮੈਨ ਮਾਰਕੀਟ ਕਮੇਟੀ ਰਈਆ ਸੁਰਜੀਤ ਸਿੰਘ ਕੰਗ, ਵਾਇਸ ਪ੍ਰਧਾਨ ਸੁਖਵਿੰਦਰ ਕੌਰ, ਮਨਜਿੰਦਰ ਸਿੰਘ, ਜੈਮਲ ਸਿੰਘ, ਰਵੀ ਸਿੰਘ, ਮਨਜੀਤ ਕੌਰ, ਰਮਨਦੀਪ ਕੌਰ, ਬਲਜੀਤ ਕੌਰ, ਸਰਬਜੀਤ ਕੌਰ, ਸੁਖਜੀਤ ਕੌਰ ਕੰਗ, ਮਨਜੀਤ ਕੌਰ ਅਤੇ ਗੁਰਮੀਤ ਕੌਰ ਐਮ.ਸੀ. ਸਾਹਿਬਾਨਾਂ ਨੇ ਉਚੇਚੇ ਤੌਰ ਤੇ ਹਾਜਰੀ ਭਰੀ।

ਇਸ ਮੌਕੇ ਵਿਸੇਸ਼ ਮਹਿਮਾਨ ਬਾਬਾ ਨਛੱਤਰ ਨਾਥ ਸੇਰਗਿੱਲ ਵਾਲਮੀਕੀ ਤੀਰਥ ਅੰਮ੍ਰਿਤਸਰ, ਮੰਦਿਰ ਕਮੇਟੀ ਅਤੇ ਪ੍ਰਧਾਨ ਸੁਰਜੀਤ ਸਿੰਘ ਕੰਗ ਵੱਲੋਂ ਸਮੂਹ ਐਮ.ਸੀ. ਸਾਹਿਬਾਨਾਂ ਅਤੇ ਮੰਦਿਰ ਕਮੇਟੀ ਦੇ ਮੋਹਤਬਰ ਪ੍ਰਧਾਨ ਦਿਲਬਾਗ ਸਿੰਘ, ਖਜਾਨਚੀ ਸੋਨੀ, ਕਮੇਟੀ ਮੈਂਬਰ ਨਿਰਮਲ ਸਿੰਘ, ਭਗਤ ਸਰਬਜੀਤ ਸਿੰਘ, ਰਣਜੀਤ ਸਿੰਘ, ਧਰਮਪਾਲ, ਰਾਜਪਾਲ ਕਸਮੀਰ ਸਿੰਘ, ਮਨਜੀਤ ਸਿੰਘ, ਕਸਮੀਰ ਸਿੰਘ, ਕੇਵਲ ਸਿੰਘ ਆਦਿ ਨੂੰ ਮਾਤਾ ਰਾਣੀ ਜੀ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੈਕੜੇ ਲੋਕਾਂ ਨੇ ਮਾਤਾ ਰਾਣੀ ਜੀ ਦੇ ਇਸ ਜਾਗਰਣ ਵਿੱਚ ਭੇਟਾਂ ਸੁਣੀਆਂ ਅਤੇ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਜੋੜਿਆਂ । ਭਗਤਾਂ ਨੇ ਵੀ ਦਿਲੋਂ ਮਨਮੋਹਕ ਭੇਟਾਂ ਗਾਈਆਂ ਅਤੇ ਰਾਤ ਸਾਰੀ ਸੰਗਤ ਨੂੰ ਪ੍ਰਮਾਤਮਾ ਨਾਲ ਜੋੜ ਕੇ ਸੰਗਤਾਂ ਦਾ ਦਿਲ ਜਿੱਤ ਲਿਆ ।

ਇਸ ਮੌਕੇ ਮੁੱਖ ਮਹਿਮਾਨ ਬਾਬਾ ਨਛੱਤਰ ਨਾਥ ਜੀ, ਪ੍ਰਧਾਨ ਸੁਰਜੀਤ ਸਿੰਘ ਕੰਗ, ਐਮ.ਸੀ. ਸਾਹਿਬਾਨ ਅਤੇ ਮੁੱਖ ਸੇਵਾਦਾਰ ਐਮ.ਸੀ. ਰਵੀ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਸੋਨੀ ਤੋਂ ਇਲਾਵਾ ਕੁਲਵੰਤ ਸਿੰਘ ਰੰਧਾਵਾ, ਪਰਮਜੀਤ ਸਿੰਘ ਭੁੱਲਰ, ਕਰਮ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਵਿਰਕ, ਬਲਸਰਨਜੀਤ ਸਿੰਘ ਜਮਾਲਪੁਰ, ਸੁਖਦੀਪ ਸਿੰਘ, ਸੁਖਦੇਵ ਸਿੰਘ, ਗੁਰਦਿਆਲ ਸਿੰਘ ਫੌਜੀ, ਮਨਜੋਤ ਸਿੰਘ ਆਦਿ ਮੋਤਬਰ ਵਿਅਕਤੀ ਹਾਜਰ ਸਨ ।

Related Articles

Leave a Reply

Your email address will not be published. Required fields are marked *

Back to top button