
ਅੰਮ੍ਰਿਤਸਰ, 4ਮਈ (ਕੰਵਲਜੀਤ ਸਿੰਘ ਲਾਡੀ) : ਧੰਨ ਧੰਨ ਬਾਬਾ ਦੀਪ ਸਿੰਘ ਜੀ ਐਜੂਕੇਸ਼ਨ ਸੋਸਾਇਟੀ (ਰਜਿ:) ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਲੰਬੇ ਸਮੇਂ ਤੋਂ ਕਲੈਰੀਕਲ ਸਟਾਫ ਵਿਚ ਸੇਵਾਵਾ ਨਿਭਾ ਰਹੇ ਮੈਡਮ ਵਿਸ਼ਵਦੀਪ ਕੌਰ ਸੰਸਥਾ ਵੱਲੋਂ ਵਿਦਾਇਗੀ ਦੌਰਾਨ ਵਿਸ਼ੇਸ਼ ਤੌਰ ਤੇ ਸੁਸਾਇਟੀ ਦੇ ਕਨਵੀਨਰ ਕਮਲਪ੍ਰੀਤ ਸਿੰਘ ਅਤੇ ਸਮੂਹ ਕਲੈਰੀਕਲ ਸਟਾਫ, ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ,ਇਸ ਮੌਕੇ ਸੋਸਾਇਟੀ ਵੱਲੋਂ ਤਿਆਰ ਕੀਤੇ ਗਏ ਵਿਦਾਇਗੀ ਸਨਮਾਨ ਪੱਤਰ ਨੂੰ ਮੈਡਮ ਤਰਨਪ੍ਰੀਤ ਕੌਰ ਵੱਲੋਂ ਸਭ ਦੇ ਨਾਲ ਸਾਂਝਾ ਕਰਦੇ ਹੋਏ ਬੋਲ ਕੇ ਸੁਣਾਇਆ ਗਿਆ, ਸੋਸਾਇਟੀ ਦੇ ਕਨਵੀਨਰ ਕਮਲਪ੍ਰੀਤ ਸਿੰਘ ਜੀ ਦੀ ਪਤਨੀ ਪ੍ਰੀਤੀ ਕੌਰ ਨੇ ਮੈਡਮ ਵਿਸ਼ਵਦੀਪ ਨੂੰ ਫੁੱਲਾਂ ਦੀ ਮਾਲਾ ਪਹਿਨਾ ਕੇ ਸਨਮਾਨ ਕੀਤਾ।
ਵਿਸ਼ਵਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ ਕਨਵੀਨਰ ਕਮਲਪ੍ਰੀਤ ਸਿੰਘ, ਪ੍ਰੀਤੀ ਕੌਰ ਤੇ ਸਟਾਫ।
ਉਪਰਾਂਤ ਸਰੋਪੇ ਅਤੇ ਸਨਮਾਨ ਭੇਟ ਕੀਤਾ ਗਿਆ,ਸੁਸਾਇਟੀ ਦੇ ਕਨਵੀਨਰ ਸਰਦਾਰ ਕਮਲਪ੍ਰੀਤ ਸਿੰਘ ਦੇ ਨਾਲ ਨਾਲ ਪੂਰੇ ਸਟਾਫ ਨੇ ਕਲੈਰੀਕਲ ਕੰਮਾਂ ਦੌਰਾਨ ਵਿਸ਼ਵਦੀਪ ਵੱਲੋਂ ਕੀਤੇ ਗਏ ਵਧੀਆ ਕੰਮਾਂ ਅਤੇ ਉਹਨਾਂ ਦੇ ਸੁਭਾਅ ਉੱਤੇ ਚਾਨਣਾ ਪਾਇਆ, ਧੰਨ ਧੰਨ ਬਾਬਾ ਦੀਪ ਸਿੰਘ ਜੀ ਐਜੂਕੇਸ਼ਨ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਵਿਸ਼ਵਦੀਪ ਕੌਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਫੋਟੋ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਐਜੂਕੇਸ਼ਨਲ ਸੁਸਾਇਟੀ ਤੋਂ ਪ੍ਰੀਤੀ ਕੌਰ, ਅੰਮ੍ਰਿਤਾ ਕੌਰ,ਗੁਰਸੀਮਾ ਪ੍ਰੀਤ ਕੌਰ ਅਤੇ ਕਲੈਰੀਕਲ ਸਟਾਫ ਤਰੁਣਪ੍ਰੀਤ ਕੌਰ, ਰਜਨੀ ਨੰਦਾ, ਚਰਨਜੀਤ ਕੌਰ, ਸੇਵਦਾਰ ਸਕੱਤਰ ਤਰਸੇਮ ਸਿੰਘ, ਸਾਬਕਾ ਸਕੱਤਰ ਗੁਰਮੀਤ ਸਿੰਘ ਹੈਪੀ, ਰਣਜੀਤ ਸਿੰਘ, ਮੰਗਲ ਸਿੰਘ, ਮਨਜਿੰਦਰ ਸਿੰਘ, ਪਰਗਟ ਸਿੰਘ ਅਜਨਾਲਾ, ਪ੍ਰਗਟ ਸਿੰਘ ਕਾਰਪੈਂਟਰ, ਗੁਰਲਾਲ ਸਿੰਘ, ਅਮਤੇਸਵਰ ਸਿੰਘ, ਸਾਬਕਾ ਸੇਵਾਦਾਰ ਗੁਰਮੀਤ ਸਿੰਘ ਅਤੇ ਮੈਡਮ ਦਿਸਪ੍ਰੀਤ ਕੌਰ ਦੇ ਪਰਿਵਾਰਿਕ ਮੈਂਬਰ ਜੈਪਾਲ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਚੰਨਪ੍ਰੀਤ ਕੌਰ, ਹਰਪਾਲ ਸਿੰਘ,ਹਰਪ੍ਰੀਤ ਕੌਰ,ਰਣਜੋਧ ਸਿੰਘ, ਅਰਪਨਪ੍ਰੀਤ ਕੌਰ ਮੌਜੂਦ ਸਨ।