
ਜੰਡਿਆਲਾ ਗੁਰੂ, 14 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਪੰਥਕ ਕਵੀ ਬਲਬੀਰ ਸਿੰਘ ਬੱਲ ਨੂੰ ਬੀਤੇ ਦਿਨੀਂ ਉਦੋਂ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਧਰਮਪਤਨੀ ਸਰਦਾਰਨੀ ਸਤਵੰਤ ਕੌਰ ਦਾ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਉੱਘੇ ਪੰਥਕ ਕਵੀਆਂ ਨੇ ਸ਼੍ਰੋਮਣੀ ਪੰਥਕ ਕਵੀ ਸਭਾ ਦੇ ਕਾਨੂੰਨੀ ਸਲਾਹਕਾਰ ਤੇ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਸ਼ੁਕਰਗੁਜ਼ਾਰ ਸਿੰਘ ਐਡਵੋਕੇਟ ਨਾਲ ਸ. ਬੱਲ ਅਤੇ ਓਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਪੰਥਕ ਕਵੀਆਂ ਸ. ਰਛਪਾਲ ਸਿੰਘ ਪਾਲ, ਡਾ. ਹਰੀ ਸਿੰਘ ਜਾਚਕ, ਇੰਜੀ. ਕਰਮਜੀਤ ਸਿੰਘ ਨੂਰ, ਚੈਨ ਸਿੰਘ ਚੱਕਰਵਰਤੀ, ਬਲਬੀਰ ਸਿੰਘ ਕੰਵਲ, ਅਵਤਾਰ ਸਿੰਘ ਤਾਰੀ, ਜ਼ਮੀਰ-ਅਲੀ-ਜ਼ਮੀਰ, ਮਲਕੀਤ ਸਿੰਘ ਨਿਮਾਣਾ, ਮਨਜੀਤ ਕੌਰ ਪਹੁਵਿੰਡ, ਡਾ. ਸੁਖਜਿੰਦਰ ਕੌਰ, ਜਤਿੰਦਰ ਕੌਰ ਆਨੰਦਪੁਰੀ, ਸੁਖਜੀਵਨ ਸਿੰਘ ਸਫਰੀ ਆਦਿ ਨੇ ਸਰਦਾਰਨੀ ਸਤਵੰਤ ਕੌਰ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ।