
ਬਾਬਾ ਬਕਾਲਾ ਸਾਹਿਬ 10 ਅਕਤੂਬਰ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਤੋ ਮੀਡੀਆ ਹਲਕਾ ਕੋਆਰਡੀਨੇਟਰ ਵਿਸ਼ਾਲ ਮੰਨਣ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਸ਼ਾਲ ਮੰਨਣ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਐਮ.ਐਲ.ਏ ਦਲਬੀਰ ਸਿੰਘ ਟੋਂਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੈਨੂੰ ਇੱਕ ਅਹਿਮ ਜੁੰਮੇਵਾਰੀ ਸੌਪੀ ਹੈ
ਮੈ ਸਾਰਿਆ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਹਲਕੇ ਦਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ। ਜੋਂ ਵੀ ਮੈਨੂੰ ਜੁੰਮੇਵਾਰੀ ਮਿਲੀ ਹੈ ਉਹ ਮੈ ਤਨਦੇਹੀ ਨਾਲ ਨਿਭਾਉਣ ਲਈ ਯਤਸ਼ੀਲ ਰਹਾਂਗਾ ਅਤੇ ਮੈਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਨਾਲ ਕੰਮ ਕਰਾਂਗਾ।