Uncategorized

ਹੜ੍ਹ ਪ੍ਰਭਾਵਿਤ ਖੇਤਰ ਦੀਆਂ ਗਰਭਵਤੀ ਮਾਂਵਾਂ ਅਤੇ ਬੱਚਿਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਸਪਲੀਮੈਂਟਰੀ ਨਿਊਟਰੀਸ਼ਨ ਪ੍ਰਭਾਵਿਤ ਖੇਤਰਾਂ ਦੇ 9546 ਲਾਭਪਾਤਰੀਆਂ ਨਾਲ ਆਂਗਨਵਾੜੀ ਵਰਕਰਾਂ ਕਰ ਰਹੀਆਂ ਨੇ ਰਾਬਤਾ

ਪ੍ਰਭਾਵਿਤ ਖੇਤਰਾਂ ਦੇ 9546 ਲਾਭਪਾਤਰੀਆਂ ਨਾਲ ਆਂਗਨਵਾੜੀ ਵਰਕਰਾਂ ਕਰ ਰਹੀਆਂ ਨੇ ਰਾਬਤਾ

ਅੰਮ੍ਰਿਤਸਰ 11 ਸਤੰਬਰ (ਕੰਵਲਜੀਤ ਸਿੰਘ ਲਾਡੀ) : ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਖੇਤਰ ਦੇ 195 ਪਿੰਡ ਹੜ੍ਹਾਂ ਦੀ ਮਾਰ ਹੇਠ ਆਉਣ ਨਾਲ ਆਂਗਨਵਾੜੀ ਸੈਂਟਰ ਬੰਦ ਹੋ ਗਏ ਸਨ, ਜਿਸ ਕਰਕੇ ਹੜ੍ਹ ਪ੍ਰਭਾਵਿਤ ਖੇਤਰ ਦੀਆਂ ਗਰਭਵਤੀ ਅਤੇ ਨਰਸਿੰਗ ਮਾਂਵਾਂ ਤੋਂ ਇਲਾਵਾ ਜਿਸ ਵਿੱਚ 06 ਮਹੀਨਿਆਂ ਤੋਂ 06 ਸਾਲ ਦੇ ਬੱਚੇ ਵੀ ਸ਼ਾਮਲ ਹਨ, ਨੂੰ ਸਪਲੀਮੈਂਟਰੀ ਨਿਊਟਰੀਸ਼ਨ ਤਹਿਤ ਮਿੱਠਾ ਦਲੀਆ, ਨਮਕੀਨ ਦਲੀਆ, ਖਿਚੜੀ, ਮੁਰਮੁਰਾ ਘਰ ਘਰ ਤੱਕ ਮੁਹੱਈਆ ਕਰਵਾਇਆ ਜਾ ਰਿਹਾ ਹੈ । ਹੁਣ ਤੱਕ ਬਲਾਕ ਅਜਨਾਲਾ, ਚੌਗਾਵਾਂ ਅਤੇ ਬਾਬਾ ਬਕਾਲਾ ਦੇ 78 ਪਿੰਡਾਂ ਵਿੱਚ ਇਹ ਸਪਲੀਮੈਂਟਰੀ ਨਿਊਟਰੀਸ਼ਨ ਦਿੱਤਾ ਜਾ ਚੁੱਕਾ ਹੈ ਅਤੇ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ।

ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸੁਮਨਦੀਪ ਕੌਰ ਆਂਗਨਵਾੜੀ ਵਰਕਰਾਂ ਨਾਲ ਮਿਲ ਕੇ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਸਪਲੀਮੈਂਟਰੀ ਨਿਊਟਰੀਸ਼ਨ ਤਹਿਤ ਖਾਣੇ ਦੀ ਵੰਡ ਕਰਦੇ ਹੋਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸੁਮਨਦੀਪ ਕੌਰ ਦੀ ਅਗਵਾਈ ਹੇਠ ਆਂਗਨਵਾੜੀ ਵਰਕਰ ਘਰ ਘਰ ਜਾ ਕੇ ਲਾਭਪਾਤਰੀਆਂ ਨਾਲ ਰਾਬਤਾ ਕਾਇਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਸਿਹਤ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਉਂ ਜਿਉਂ ਹੜ੍ਹਾਂ ਦਾ ਪਾਣੀ ਲੱਥ ਰਿਹਾ ਹੈ ਤਿਉਂ ਤਿਉਂ ਜਿੰਦਗੀ ਨੂੰ ਪਟੜੀ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

  ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸੁਮਨਦੀਪ ਕੌਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕੁਲ 9596 ਲਾਭਪਾਤਰੀ ਸਨ ਜਿੰਨਾਂ ਨੂੰ ਸਾਡੀ ਟੀਮਾਂ ਲਗਾਤਾਰ ਸੰਪਰਕ ਬਣਾ ਰਹੀਆਂ ਹਨ ਅਤੇ ਗਰਭਵਤੀ ਮਾਂਵਾਂ ਨੂੰ ਸਪਲੀਮੈਂਟ ਨਿਊਟਰੀਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਂਗਨਵਾੜੀ ਵਰਕਰਾਂ ਖਾਸ ਤੌਰ ਤੇ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਇਨ੍ਹਾਂ ਨੂੰ ਰਾਹਤ ਸਮਗਰੀ ਪਹੁੰਚਾ ਰਹੀਆਂ ਹਨ। 

Related Articles

Leave a Reply

Your email address will not be published. Required fields are marked *

Back to top button