
ਜੰਡਿਆਲਾ ਗੁਰੂ 15 ਅਗਸਤ (ਕੰਵਲਜੀਤ ਸਿੰਘ ਲਾਡੀ) : ਕਹਿੰਦੇ ਨੇ ਜਦੋਂ ਦਿਨ ਮਾੜੇ ਆਉਂਦੇ ਨੇ ਤੇ ਚਾਰੋ ਪਾਸੋ ਘੇਰਾ ਪਾਂ ਕੇ ਆਉਂਦੇ ਨੇ ਇਸੇ ਤਰ੍ਹਾ ਹੀ ਜੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਗਨੋਵਾਲ ਦੇ ਇਕੋ ਪਰਿਵਾਰ ਵਿੱਚ ਰਹਿਣ ਵਾਲੇ ਤਿੰਨ ਸਕੇ ਭਰਾਵਾਂ ਦੀ ਕਹਾਣੀ ਹੈ ਜਿੰਨਾ ਦੀ 10-12 ਸਾਲਾਂ ਵਿੱਚ ਪਰਿਵਾਰ ਦੀ ਆਰਥਿਕ ਸਥਿਤੀ ਦਿਨੋ ਦਿਨ ਬਹੁਤ ਹੀ ਮਾੜੀ ਹੁੰਦੀ ਗਈ ਸਭ ਤੋਂ ਵੱਡੇ ਭਰਾ ਅਮਨਦੀਪ ਦੀ ਨੌਕਰੀ ਦੀ ਤਲਾਸ਼ ਵਿੱਚ ਜਲੰਧਰ ਗਏ ਦੀ ਵਾਪਸੀ ਤੇ ਟ੍ਰੇਨ ਐਕਸੀਡੈਂਟ ਵਿੱਚ ਇੱਕ ਲੱਤ ਵੱਡੀ ਗਈ ਕੁਝ ਸਮੇਂ ਬਾਅਦ ਅਮਨਦੀਪ ਸਿੰਘ ਦੇ ਪਿਤਾ ਜੀ ਕੁਲਦੀਪ ਸਿੰਘ ਦੀ ਜਿਆਦਾ ਬਿਮਾਰ ਹੋਣ ਕਾਰਨ ਮੌਤ ਹੋ ਗਈ।
ਉਸ ਤੋਂ ਬਾਅਦ ਘਰ ਵਿੱਚ ਬਹੁਤ ਜਿਆਦਾਂ ਤੰਗੀ ਹੋਣ ਕਾਰਨ ਛੋਟੇ ਦੋਵੇਂ ਭਰਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੇ ਸਨ ਦੂਸਰਾ ਭਰਾ ਸੰਦੀਪ ਸਿੰਘ ਜੋ ਕਿ ਬਿਜਲੀ ਮਹਿਕਮੇ ਵਿੱਚ ਕੱਚਿਆਂ ਵਿੱਚ ਕੰਮ ਕਰਦਾ ਸੀ ਉਸ ਦੀ ਵੀ ਨੌਕਰੀ ਤੇ ਜਾਂਦੇ ਸਮੇਂ ਐਕਸੀਡੈਂਟ ਕਾਰਨ ਸਿਰ ਵਿੱਚ ਸੱਟ ਲੱਗਣ ਕਾਰਨ ਉਸਦੇ ਸਰੀਰ ਨੇ ਬਿਲਕੁੱਲ ਕੰਮ ਕਰਨਾ ਛੱਡ ਦਿੱਤਾ ਤੇ ਉਹ ਨਾਂ ਹੀ ਤੁਰ ਫਿਰ ਸਕਦਾ ਹੈ ਤੇ ਨਾ ਚੰਗੀ ਤਰ੍ਹਾਂ ਬੋਲ ਸਕਦਾ ਉਸਤੋ ਬਾਅਦ ਦੋ ਸਾਲ ਪਹਿਲਾਂ ਤੀਸਰੇ ਭਰਾ ਗੁਰਕੀਰਤਨ ਦੀਪ ਸਿੰਘ ਗੋਰਾਂ ਜੋਂ ਕਿ ਮੇਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਜੋਂ ਇੱਕ ਆਪਣੀ ਦਿਹਾੜੀ ਲਾਉਣ ਜਾ ਰਿਹਾ ਸੀ ਕਿ ਅਚਾਨਕ ਇਸਦੇ ਮੋਟਰਸਾਈਕਲ ਅੱਗੇ ਇੱਕ ਕੁੱਤੇ ਦੇ ਆਉਣ ਕਰਕੇ ਐਕਸੀਡੈਂਟ ਹੋ ਗਿਆ ਤੇ ਇਸਦੀ ਇਕ ਲੱਤ ਟੁੱਟ ਗਈ ਸਭ ਤੋਂ ਵੱਡਾ ਭਰਾ ਨਕਲੀ ਲੱਤ ਲਵਾ ਕੇ ਮਸਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਪਰ ਸੰਦੀਪ ਸਿੰਘ ਤੇ ਗੁਰਕੀਰਤਨ ਦੀਪ ਸਿੰਘ ਤੇ ਇਹਨਾਂ ਦੀ ਮਾਤਾ ਵੱਖਰੇ ਰਹਿ ਰਹੇ ਹਨ।
ਸੰਦੀਪ ਦੀ ਹਾਲਤ ਜਿਆਦਾ ਖਰਾਬ ਹੋਣ ਕਰਕੇ ਉਹ ਕੋਈ ਵੀ ਕੰਮ ਕਾਰ ਨਹੀਂ ਕਰ ਸਕਦਾ ਦੂਸਰਾ ਭਰਾ ਗੁਰ ਕੀਰਤਨ ਦੀਪ ਸਿੰਘ ਜੋ ਕਿ ਦਿਹਾੜੀ ਤੇ ਕੰਮ ਕਰਦਾ ਸੀ ਉਸ ਕੋਲੋਂ ਵੀ ਕੋਈ ਕੰਮ ਨਹੀਂ ਹੋ ਰਿਹਾ ਕਿਉਂਕਿ ਉਸ ਦੀ ਲੱਤ ਟੁੱਟ ਗਈ ਹੈ ਹੁਣ ਤਿੰਨੇ ਪਰਿਵਾਰ ਦੇ ਮੈਂਬਰ ਦਾ ਗੁਜ਼ਾਰਾ ਉਹਨਾਂ ਦੀ ਮਾਤਾ ਦੀ ਪੈਨਸ਼ਨ ਜੋ ਕਿ ਸਰਕਾਰ ਵੱਲੋਂ ਮਿਲ ਰਹੀ ਹੈ ਉਸ ਨਾਲ ਹੀ ਗੁਜ਼ਾਰਾ ਕਰ ਰਹੇ ਹਨ , ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਾਤਾਂ ਜੀ ਨੇ ਕਿਹਾ ਕੀ ਪਿੰਡ ਵਾਸੀਆਂ ਵੱਲੋਂ ਵੀ ਮੇਰਾ ਪੂਰਾ ਸਹਿਯੋਗ ਦਿੱਤਾ ਗਿਆ ਹੈ ਹਰ ਚੀਜ਼ ਮੈਨੂੰ ਪਿੰਡ ਵਾਸੀ ਤੇ ਪੈਸੇ ਵੀ ਦਿੰਦੇ ਰਹੇ ਹਨ ਪਰ ਹੁਣ ਉਹ ਵੀ ਮੇਰੀ ਮਦਦ ਕਰਨ ਤੋਂ ਅਸਮਰਥ ਹਨ।
ਸੰਦੀਪ ਦੀ ਮਾਤਾ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਾਈ ਹੈ ਕਿ ਮੇਰੀ ਕੋਈ ਮਦਦ ਕੀਤੀ ਜਾਵੇ ਮੇਰੇ ਬੱਚੇ ਦੀ ਦਵਾ ਦਾਰੂ ਦਾ ਇੰਤਜਾਮ ਕੀਤਾ ਜਾਵੇ ਤੇ ਮੇਰੇ ਘਰ ਦੀ ਮੁਰੰਮਤ ਕਰਾਈ ਜਾਵੇ ਜਿਸ ਦੀ ਕਿ ਹਾਲਤ ਬਹੁਤ ਹੀ ਮਾੜੀ ਤੇ ਤਰਸਯੋਗ ਬਣੀ ਹੋਈ ਹੈ ਕਿਸੇ ਵੇਲੇ ਵੀ ਬਾਰਸ਼ ਦੇ ਟਾਈਮ ਇਹ ਮਕਾਨ ਡਿੱਗ ਸਕਦਾ ਹੈ ਮੇਰੀ ਮਦਦ ਕਰਨ ਲਈ ਮੇਰੇ ਨੰਬਰ ਜੋ ਕਿ 95923 82204 ਤੇ ਮੇਰਾ ਖਾਤਾ ਨੰਬਰ 634310110001182=IFSC -BKID0006343 ਮੇਰੀ ਸਮਾਜ ਸੇਵੀ ਸੰਸਥਾਵਾਂ ਅੱਗੇ ਫਿਰ ਤੋ ਹੱਥ ਜੌੜ ਕੇ ਬੇਨਤੀ ਹੈ ਕੀ ਮੇਰੀ ਵੱਧ ਤੋ ਵੱਧ ਮਦਦ ਕੀਤੀ ਜਾਵੇ ਜੋ ਮੈ ਆਪਣੇ ਬੱਚਿਆ ਦਾਂ ਪਾਲਣ ਪੋਸਣ ਕਰ ਸਕਾਂ।