ताज़ा खबरपंजाब

ਲੜਕੀਆਂ ਨੇ ਜੋਨਲ ਐਥਲੈਟਿਕ ਮੀਟ ਵਿੱਚ ਸਕੂਲ ਦਾ ਪਰਚਮ ਲਹਿਰਾਇਆ

ਜੰਡਿਆਲਾ ਗੁਰੂ, 11 ਅਗਸਤ (ਕੰਵਲਜੀਤ ਸਿੰਘ ਲਾਡੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋਨ ਲੈਵਲ ਦੀ ਲੜਕੀਆਂ ਦੀ ਅਥਲੈਟਿਕਸ ਮੀਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਵਿਖੇ 7 ਅਤੇ 8ਅਗਸਤ ਨੂੰ ਕਰਵਾਈ ਗਈ। ਜਿਸ ਵਿੱਚ ਸੈਟ ਸੋਲਜਰ ਦੀਆਂ ਲੜਕੀਆਂ ਨੇ ਆਪੋ ਆਪਣੇ ਈਵੈਂਟਸ ਵਿੱਚ ਚੋਟੀ ਦੀਆਂ ਮੱਲਾਂ ਮਾਰੀਆਂ। ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੀਆਂ ਬੱਚੀਆਂ ਨੇ ਕੁੱਲ 52 ਮੈਡਲ ਹਾਸਲ ਕੀਤੇ ਜਿੰਨਾ ਵਿੱਚ 30 ਗੋਲਡ, 12 ਸਿਲਵਰ ਅਤੇ 10 ਬਰੋਂਜ ਮੈਡਲ ਜਿੱਤ ਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਪੂਰੀ ਮੁਹਾਰਤ ਰੱਖਦੀਆਂ ਹਨ

ਇਹਨਾਂ ਮੁਕਾਬਲਿਆਂ ਵਿੱਚ ਅੰਡਰ 14 ਕੈਟਾਗਰੀ ਵਿੱਚ ਮਨਪ੍ਰੀਤ ਕੌਰ 400 ਮੀਟਰ ਫਸਟ ਪੁਜੀਸ਼ਨ ,ਧਨਵੀਰ ਕੌਰ 400 ਮੀਟਰ ਥਰਡ ਪੁਜੀਸ਼ਨ, ਮਨਪ੍ਰੀਤ ਕੌਰ 600 ਮੀਟਰ ਫਸਟ ਪੁਜੀਸ਼ਨ, ਧਨਵੀਰ ਕੌਰ 600 ਮੀਟਰ ਸੈਕੰਡ ਪੁਜੀਸ਼ਨ,ਗੁਰਕੀਰਤ ਕੌਰ ਲੌਂਗ ਜੰਪ ਥਰਡ ਪੋਜੀਸ਼ਨ ,ਅਨਮੋਲ ਪ੍ਰੀਤ ਕੌਰ ਡਿਸਕਸ ਥਰੋ ਥਰਡ ਪੋਜੀਸ਼ਨ,ਰਿਲੇ 4*100 ਮੀਟਰ ਮਨਪ੍ਰੀਤ ਕੌਰ ,ਧਨਵੀਰ ਕੌਰ, ਪਰਨੀਤ ਕੌਰ ,ਗੁਰਕੀਰਤ ਕੌਰ, ਸਮਰੀਨ ਕੌਰ ਸੈਕੰਡ ਪੋਜੀਸ਼ਨ ਇਸੇ ਤਰ੍ਹਾਂ ਅੰਡਰਸ 17 ਦੇ ਮੁਕਾਬਲਿਆਂ ਵਿੱਚ ਕਮਲਪ੍ਰੀਤ ਕੌਰ 100 ਮੀਟਰ ਫਸਟ ਪੁਜ਼ੀਸ਼ਨ ,ਕਮਲਪ੍ਰੀਤ ਕੌਰ 100 ਮੀਟਰ ਸੈਕੰਡ ਪੋਜੀਸ਼ਨ, ਕਮਲਪ੍ਰੀਤ ਕੌਰ 200 ਮੀਟਰ ਫਸਟ ਪੋਜੀਸ਼ਨ ਮਨਦੀਪ ਕੌਰ 200 ਮੀਟਰ ਥਰਡ ਪੋਜੀਸ਼ਨ, ਮਨਦੀਪ ਕੌਰ ਫਸਟ ਪੋਜੀਸ਼ਨ ਫਸਟ ਪੋਜੀਸ਼ਨ 400 ਮੀਟਰ, ਸੁਖਲੀਨ ਕੌਰ 400 ਮੀਟਰ ਥਰਡ ਪੋਜੀਸ਼ਨ ,ਨਵਨੀਤ ਕੌਰ 800 ਮੀਟਰ ਥਰਡ ਪੋਜੀਸ਼ਨ ,ਪਰਨੀਤ ਕੌਰ 1500 ਮੀਟਰ ਸੈਕਿੰਡ ਪੁਜੀਸ਼ਨ ,ਪਰਨੀਤ ਕੌਰ 3000 ਮੀਟਰ ਫਸਟ ਪੁਜੀਸ਼ਨ ,ਸੁਖਲੀਨ ਕੌਰ ਲੌਂਗ ਜੰਪ ਸੈਕਿੰਡ ਪੁਜੀਸ਼ਨ, ਇਬਾਦਤ ਕੌਰ ਡਿਸਕਸ ਥਰੋ ਫਸਟ ਪੋਜੀਸ਼ਨ ,ਪਾਰਸ ਜੀਤ ਕੌਰ ਟਰਿਪਲ ਜੰਪ ਸੈਕਿੰਡ ਪੋਜੀਸ਼ਨ, ਰਿਲੇਅ 4 *100 ਮੀਟਰ ਕਮਲਪ੍ਰੀਤ ਕੌਰ ਮਨਦੀਪ ਕੌਰ ਸੁਖਲੀਨ ਕੌਰ ਕੋਮਲਪ੍ਰੀਤ ਕੌਰ ਪਰਨੀਤ ਕੌਰ ਫਸਟ ਪੁਜੀਸ਼ਨ ।

ਰਿਲੇਅ 4*400 ਕਮਲਪ੍ਰੀਤ ਕੌਰ ਮਨਦੀਪ ਕੌਰ ਸੁਖਲੀਨ ਕੌਰ ਕਮਲਪ੍ਰੀਤ ਕੌਰ ਕਮਲਪ੍ਰੀਤ ਕੌਰ ਪਰਨੀਤ ਕੌਰ ਫਸਟ ਪੁਜੀਸ਼ਨ।ਇਸੇ ਤਰਾਂ ਅੰਡਰ 19 ਦੇ ਮੁਕਾਬਲਿਆ ਵਿੱਚ ਸੁਖਮਨਪ੍ਰੀਤ ਕੌਰ 100 ਮੀਟਰ ਫਸਟ ਪੁਜੀਸ਼ਨ, ਸਾਖੋ 100ਮੀਟਰ ਥਰਡ ਪੁਜੀਸ਼ਨ ,ਸੁਖਮਨਪ੍ਰੀਤ ਕੌਰ 200 ਮੀਟਰ ਸੈਕੰਡ ਪੋਜੀਸ਼ਨ, ਮੁਸਕਾਨ ਪ੍ਰੀਤ ਕੌਰ 200 ਮੀਟਰ ਥਰਡਪੁਜੀਸ਼ਨ, ਸਮਰੀਨ ਕੌਰ 400 ਮੀਟਰ ਥਰਡ ਪੁਜੀਸ਼ਨ ,ਸ਼ਿਵਾਨੀ 1500 ਮੀਟਰ ਥਰਡ ਪੁਜੀਸ਼ਨ, ਸੁਖਮਨਪ੍ਰੀਤ ਕੌਰ ਲੌਂਗ ਜੰਪ ਸੈਕਿੰਡ ਪੁਜੀਸ਼ਨ, ਸਾਖੋ ਟਰਿਪਲ ਜੰਪ ਫਸਟ ਪੁਜੀਸ਼ਨ,ਸੁਖਮਨਪ੍ਰੀਤ ਕੌਰ ਜੈਵਲਿਨ ਥਰੋ ਫਸਟ ਪੋਜੀਸ਼ਨ ,4 *100 ਰਿਲੇਅ ਸੁਖਮਨਪ੍ਰੀਤ ਕੌਰ ਸਮਰੀਨ ਕੌਰ ਮੁਸਕਾਨਦੀਪ ਕੌਰ ਸਾਖੋ ਸੁਖਮਨਪ੍ਰੀਤ ਕੌਰ ਫਸਟ ਪੋਜੀਸ਼ਨ ,4 *400 ਰਿਲੇਅ ਸੁਖਮਨਪ੍ਰੀਤ ਕੌਰ ਸਮਰੀਨ ਕੌਰ ਮੁਸਕਾਨਦੀਪ ਕੌਰ ਚੇਤਨ ਜੋਤ ਕੌਰ ਸਾਖੋ ਫਸਟ ਪੁਜ਼ੀਸ਼ਨ।

ਖਿਡਾਰਨਾ ਨੇ ਆਪਣੀ ਮਿਹਨਤ ਨਾਲ ਸੈਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਨਾਂ ਇਲਾਕੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਂਦਾ। ਸਕੂਲ ਡੀਪੀਜਸ ਅਤੇ ਕੋਚਸ ਦੀ ਲਗਾਤਾਰ ਕਰਵਾਈ ਸਖਤ ਮਿਹਨਤ ਸਦਕਾ ਇਹ ਲੜਕੀਆਂ ਆਉਣ ਵਾਲੇ ਸਮੇਂ ਦੀਆਂ ਚੋਟੀ ਦੀਆਂ ਕੌਮੀ ਚੈਂਪੀਅਨ ਬਣਨ ਦੀ ਯੋਗਤਾ ਰੱਖਦੀਆਂ ਹਨ। ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ: ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਸਾਰੀਆਂ ਖਿਡਾਰਨਾਂ ਅਤੇ ਉਹਨਾਂ ਦੇ ਕੋਚਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਓਹਨਾ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਨਾਲ ਹੀ ਜ਼ਿਲਾ ਪੱਧਰੀ ਖੇਡਾਂ ਦੀ ਤਿਆਰੀ ਦੇ ਨੁਕਤੇ ਵੀ ਉਹਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਤੇ ਫਤਿਹ ਸਿੰਘ ਡੀਪੀ, ਮਨਪ੍ਰੀਤ ਕੌਰ ਡੀਪੀ, ਯਾਦਵਿੰਦਰ ਸਿੰਘ ਡੀਪੀ, ਜਤਿੰਦਰ ਸਿੰਘ ਡੀਪੀ, ਰੁਪਿੰਦਰ ਕੌਰ ਡੀਪੀ, ਨੀਲਮ ਡੀਪੀ, ਰਾਜਬੀਰ ਕੌਰ ਡੀਪੀ ਅਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਜੀ ਸ਼ਿਲਪਾ ਸ਼ਰਮਾ ਕੁਆਡੀਨੇਟਰ ਨੀਲਾਕਸ਼ੀ ਗੁਪਤਾ ਕੋਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button