
ਜੰਡਿਆਲਾ ਗੁਰੂ/ਮਾਨਾਂਵਾਲਾ, 23 ਜੁਲਾਈ (ਕੰਵਲਜੀਤ ਸਿੰਘ ਲਾਡੀ) : ਕਾਂਗਰਸ ਹਾਈ ਕਮਾਂਡ ਨੇ ਨੌਜਵਾਨ ਨੂੰ ਅੱਗੇ ਲਿਆਉਣ ਹਿੱਤ ਬਾਬਾ ਬਕਾਲੇ ਹਲਕੇ ਨਾਲ ਸੰਬੰਧਿਤ ਯੂਥ ਕਾਂਗਰਸੀ ਆਗੂ ਸੑ. ਜਗਦੀਪ ਸਿੰਘ ਮਾਨ ਨੂੰ ਮਾਝਾ ਜੋ਼ਨ ਦਾ ਕੋਆਰਡੀਨੇਟਰ ਲਗਾ ਕੇ ਨੌਜਵਾਨਾ ਨੂੰ ਕਾਂਗਰਸ ਵਿੱਚ ਆਉਣ ਲਈ ਉਤਸ਼ਾਹਤ ਕੀਤਾ ਹੈ, ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਸਿਫਾਰਸ਼ ਤੇ ਹਾਈ ਕਮਾਂਡ ਨੇ ਸ. ਮਾਨ ਨੂੰ ਇਹ ਅਹੁਦਾ ਦੇ ਕੇ ਨਿਵਾਜਿਆ,
ਜਗਦੀਪ ਮਾਨ ਨੇ ਇਸ ਖੁਸ਼ੀ ਦੇ ਮੌਕੇ ਤੇ ਹਾਈ ਕਮਾਂਡ ਕਾਂਗਰਸ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਜੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸ. ਪ੍ਰਤਾਪ ਸਿੰਘ ਬਾਜਵਾ. ਸੁਖਵਿੰਦਰ ਸਿੰਘ ਡੈਨੀ ਸਾਬਕਾ ਵਿਧਾਇਕ ਜੰਡਿਆਲਾ ਹਲਕਾ ਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਜੀ ਤੇ ਸਮੁੱਚੀ ਹਾਈ ਕਮਾਂਡ ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਮੈਂ ਸਮੂਹ ਕਾਂਗਰਸ ਹਾਈ ਕਮਾਂਡ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਵਾਂਗਾl