
ਬਾਬਾ ਬਕਾਲਾ ਸਾਹਿਬ, 23 ਜੂਲਾਈ (ਸੁਖਵਿੰਦਰ ਬਾਵਾ) : ਅੱਜ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵਿਖੇ ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਸੁਰਜੀਤ ਸਿੰਘ ਕੰਗ, ਐਮ.ਸੀ. ਮਨਜਿੰਦਰ ਸਿੰਘ, ਐਮ.ਸੀ. ਜੈਮਲ ਸਿੰਘ, ਐਮ.ਸੀ. ਰਵੀ ਸਿੰਘ, ਆਪ ਆਗੂ ਪਰਮਜੀਤ ਸਿੰਘ, ਬਲਰਨ ਸਿੰਘ, ਅਵਤਾਰ ਸਿੰਘ ਵਿਰਕ, ਰੇਸ਼ਮ ਸਿੰਘ, ਸੁਰਿੰਦਰ ਸਿੰਘ ਸੰਧੂ,ਸੁਖਦੇਵ ਸਿੰਘ, ਪਰਮਜੀਤ ਸਿੰਘ ਆਦਿ ਆਗੂਆਂ ਨੇ ਨਰਜਿੰਦਰ ਸਿੰਘ ਲਾਲੀ ਸਾਬਕਾ ਮੈਂਬਰ ਪੰਚਾਇਤ, ਸੁਨੀਲ ਕੁਮਾਰ, ਅਸ੍ਵਲੀ ਯਾਦਵ, ਅਮਨ, ਇਸੂ ਆਦਿ ਨੂੰ ਆਮ ਅਦਾਮੀ ਪਾਰਟੀ ਵਿੱਚ ਸਾਮਲ ਕੀਤਾ ।
ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਨਰਜਿੰਦਰ ਸਿੰਘ ਲਾਲੀ ਆਮ ਆਦਮੀ ਪਾਰਟੀ ਦੇ ਜੁਝਾਰ ਸਾਥੀ ਸਨ, ਜੋ ਕੁਝ ਹਲਕੇ ਦੇ ਨੁਮਾਇੰਦਿਆਂ ਨਾਲ ਮਤਭੇਦ ਹੋਣ ਕਾਰਨ ਆਮ ਆਦਮੀ ਪਾਰਟੀ ਤੋਂ ਦੂਰ ਸਨ, ਪਰੰਤੂ ਹੁਣ ਮੁੱਖ ਮੰਤੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮੁੜ੍ਹ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ । ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਅਤੇ ਐਮ.ਸੀ. ਸਾਹਿਬਾਨਾਂ ਨੇ ਉਹਨਾਂ ਦੀ ਘਰ ਵਾਪਸੀ ਤੇ ਉਹਨਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਅਸੀ ਪੰਜਾਬ ਨੂੰ ਮੁੜ੍ਹ ਰੰਗਲਾ ਪੰਜਾਬ ਬਣਾਉਣ ਲਈ ਸਾਰੀ ਟੀਮ ਦਿਨ ਰਾਤ ਇੱਕ ਕਰਾਗੇ।