
ਜੰਡਿਆਲਾ ਗੁਰੂ, 20 ਜੁਲਾਈ (ਕੰਵਲਜੀਤ ਸਿੰਘ ਲਾਡੀ) : ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਘਰ- ਘਰ ਪਹੁੰਚਾਉਣ ਲਈ ਚਲਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਸਬੰਧੀ ਹਲਕੇ ਦੇ ਸਰਕਲ ਪ੍ਰਧਾਨਾਂ ਤੇ ਪ੍ਰਮੁੱਖ ਅਹੁਦੇਦਾਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਭਾਜਪਾ ਕੇਂਦਰੀ ਸਕੀਮਾਂ ਦੇ ਇੰਚਾਰਜ ਰਣਬੀਰ ਸਿੰਘ ਮੂਧਲ ਸਾਬਕਾ ਏ.ਡੀ.ਸੀ. ਉਚੇਚੇ ਤੌਰ ‘ਤੇ ਪਹੁੰਚੇ। ਭਾਜਪਾ ਦੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਜਨਰਲ ਸਕੱਤਰ ਭਾਜਪਾ ਐਸ. ਸੀ. ਮੋਰਚਾ ਪੰਜਾਬ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਹਲਕੇ ਵਿਚ ਲੱਗਣ ਵਾਲੇ ਕੈਂਪਾ ਦੀ ਰੂਪ -ਰੇਖਾ ਤਿਆਰ ਕੀਤੀ ਗਈ।
ਪਿੰਡ ਵਡਾਲੀ ਡੋਗਰਾਂ ਵਿਖੇ ਹੋਈ ਮੀਟਿੰਗ ਵਿੱਚ ਬੋਲਦਿਆਂ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਭਾਜਪਾ ਹਰੇਕ ਗਰੀਬ ਨੂੰ ਘਰ ਬੈਠਿਆਂ ਹੀ ਸਹੂਲਤਾਂ ਦੇ ਰਹੀ ਹੈ। ਉਹਨਾਂ ਕਿਹਾ ਕਿ ਕੈਂਪਾਂ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ 5 ਲੱਖ ਤੱਕ ਮੁਫਤ ਸਿਹਤ ਦਾ ਇਲਾਜ ਵਾਲਾ ਆਯੂਸ਼ਮਾਨ ਕਾਰਡ , ਕਿਸਾਨ ਸਨਮਾਨ ਕਾਰਡ ਨਿਧੀ, ਕੱਚੇ ਮਕਾਨ ਪੱਕੇ ਕਰਨ ਤਹਿਤ ਆਵਾਸ ਯੋਜਨਾ ਕਾਰਡ, ਈ ਸ਼ਰਮ ਕਾਰਡ, ਵਿਸ਼ਕਰਮਾ ਯੋਜਨਾ ਐਨ,ਐਸ,ਏ,ਪੀ, ਤਹਿਤ ਪੈਨਸ਼ਨ ਕਾਰਡ, ਪ੍ਰਧਾਨ ਮੰਤਰੀ ਸੂਰਯਾ ਘਰ ਮੁਫ਼ਤ ਬਿਜਲੀ ਯੋਜਨਾ,ਟੂਲ ਕਿੱਟ ਪ੍ਰੋਗਰਾਮ ਕਾਰਡ ਆਦਿ ਬਣਾ ਕੇ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹ ਧੰਨਵਾਦੀ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ, ਜੋ ਗਰੀਬ ਵਰਗ ਨੂੰ ਗਰੀਬੀ ਤੋਂ ਮੁਕਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਹਰਦੀਪ ਸਿੰਘ ਗਿੱਲ ਨੇ ਕਿ਼ਹਾ ਕਿ ਲੋਕ ਸਰਕਾਰੀ ਦਫਤਰਾਂ ਦੇ ਚੱਕਰ ਮਾਰ- ਮਾਰ ਗਏ ਥੱਕ ਜਾਂਦੇ ਹਨ ਪਰ ਉਹਨਾਂ ਨੂੰ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕੋਈ ਨਿਆਂ ਨਹੀਂ ਦਿੰਦੇ।

ਇਸ ਲਈ ਭਾਰਤੀ ਜਨਤਾ ਪਾਰਟੀ ਨੇ ਗਰੀਬ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਸੁਵਿਧਾਵਾਂ ਦੇਣ ਲਈ ”ਮੋਦੀ ਦੇ ਸੇਵਾਦਾਰ ਤੁਹਾਡੇ ਦੁਆਰ ” ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਤਹਿਤ ਹਰ ਪਿੰਡ ਪਿੰਡ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸੁਖ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਗਰੀਬ ਵਰਗ ਨੂੰ ਸਿਰਫ ਝੂਠੇ ਲਾਰਿਆਂ ਤੇ ਵਾਅਦਿਆਂ ਵਿੱਚ ਰੱਖਿਆ ਅਤੇ ਅੱਜ ਵੀ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੀਟਿੰਗ ਦੌਰਾਨ ਸਾਬਕਾ ਏ.ਡੀ.ਸੀ.ਰਣਬੀਰ ਸਿੰਘ ਮੂਧਲ ਨੇ ਕੈਂਪਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਰਕਰਾਂ ਨੂੰ ਪਿੰਡ ਪਿੰਡ ਵਿੱਚ ਆਪਣੇ ਆਪਣੇ ਆਧਾਰ ਕਾਰਡਾਂ ਨੂੰ ਮੋਬਾਈਲਾਂ ਨਾਲ ਲਿੰਕ ਕਰਵਾਉਣ ਲਈ ਵੀ ਆਖਿਆ।
ਇਸ ਮੌਕੇ ਮਨਜੀਤ ਸਿੰਘ ਸੰਧੂ, ਕੇਵਲ ਸਿੰਘ, ਨਰਿੰਦਰ ਸਿੰਘ ਫੌਜੀ ਸੁਖਵਿੰਦਰ ਕੌਰ (ਸਾਰੇ ਸਰਕਲ ਪ੍ਰਧਾਨ) , ਸਤਵੀਰ ਸਿੰਘ ਫੌਜੀ, ਬਿਕਰਮਜੀਤ ਸਿੰਘ ਫੌਜੀ, ਮਨਦੀਪ ਕੌਰ, ਸ਼ੇਰ ਸਿੰਘ, ਇੰਦਰ ਸਿੰਘ ਫੌਜੀ,ਗੁਰਬਖਸ਼ ਸਿੰਘ ਗੋਪੀ, ਬਲਦੇਵ ਸਿੰਘ, ਪਰਮਜੀਤ ਸਿੰਘ, ਨਾਨਕ ਸਿੰਘ, ਹਰਜੋਤ ਸਿੰਘ, ਬਲਕਾਰ ਸਿੰਘ ਬੱਬੂ, ਹੀਰਾ ਸਿੰਘ, ਜਗਤਾਰ ਸਿੰਘ, ਰਵੇਲ ਸਿੰਘ, ਗੁਲਜਾਰ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਸੁਖਦੇਵ ਸਿੰਘ ਫੌਜੀ , ਕਰਨ ਛਾਪਾ, ਸਰਵਣ ਸਿੰਘ, ਸ਼ੇਰ ਸਿੰਘ, ਮੋਹਨ ਰਾਮ, ਨਿਰਵੈਲ ਸਿੰਘ ਵਡਾਲੀ, ਬਲਵੰਤ ਸਿੰਘ, ਸਰਬਜੀਤ ਸਿੰਘ ਫੌਜੀ, ਪ੍ਰਕਾਸ਼ ਸਿੰਘ, ਭੁਪਿੰਦਰ ਸਿੰਘ , ਐਡਵੋਕੇਟ ਸੁਰਿੰਦਰ ਪਾਲ ਸਿੰਘ, ਸਰਬਜੀਤ ਕੌਰ ਤੋਂ ਇਲਾਵਾ ਹੋਰ ਵੀ ਭਾਜਪਾ ਵਰਕਰ ਹਾਜ਼ਰ ਸਨ।