
ਮਜੀਠਾ, 22 ਜੂਨ (ਕੰਵਲਜੀਤ ਸਿੰਘ ਲਾਡੀ) : ਆਪਣੇ ਪੂਰਵਜਾਂ ਅਤੇ ਵੱਡ- ਵਡੇਰਿਆਂ ਨੂੰ ਯਾਦ ਰੱਖਣਾ ਸਾਡੇ ਵਿਰਸੇ ਦਾ ਅਹਿਮ ਹਿੱਸਾ ਰਿਹਾ ਹੈ ਪਰ ਅਜੋਕੇ ਸਮੇਂ ਵਿੱਚ ਅਸੀਂ ਇਹ ਸਭ ਭੁੱਲਦੇ ਜਾ ਰਹੇ ਹਾਂ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਮਨਜੀਤ ਸਿੰਘ ਮੰਨਾ ਮੀਆਂਵਿੰਡ ਅਤੇ ਭਾਜਪਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਕੀਤਾ। ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਉਦੋਕੇ ਕਲਾਂ ਵਿਖੇ ਦਵੇਸਰ ਮੋਦ ਗਿੱਲ ਅਵੈਤਸੀ ਮੇਲ ਤਹਿਤ ਹੋਏ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਵਿਰਸੇ ਤੇ ਸੰਸਕ੍ਰਿਤੀ ਨੂੰ ਸੰਭਾਲਣ ਲਈ ਯਤਨਸ਼ੀਲ ਹੈ।
ਸਾਨੂੰ ਆਪਣੇ ਅਮੀਰ ਤੇ ਗੌਰਵਮਈ ਵਿਰਸੇ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਭਾਵੇਂ ਅਸੀਂ ਬਹੁਤ ਤਰੱਕੀ ਕਰ ਲਈ ਹੈ ਪਰ ਆਪਣੀਆਂ ਅਮੀਰ ਕਦਰਾਂ ਕੀਮਤਾਂ ਅਤੇ ਵਿਰਾਸਤ ਨੂੰ ਭੁਲਦੇ ਜਾ ਰਹੇ ਹਾਂ। ਹਰਦੀਪ ਸਿੰਘ ਗਿੱਲ ਨੇ ਵੀ ਇਸ ਮੌਕੇ ਬੋਲਦੇ ਹੋਏ ਲਵਲੀ ਕੁਮਾਰ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ। ਇਸ ਮੌਕੇ ‘ਤੇ ਹਵਣ ਜੱਗ ਕੀਤਾ ਗਿਆ ਅਤੇ ਮੰਤਰਾਂ ਦਾ ਉਚਾਰਨ ਹੋਇਆ। ਸੰਗਤਾਂ ਲਈ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ। ਆਈਆਂ ਹੋਈਆਂ ਸ਼ਖਸੀਅਤਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਲਵਲੀ ਕੁਮਾਰ ਮੁੱਖ ਸੇਵਾਦਾਰ ਦਵੇਸਰ ਮੋਦ ਗਿੱਲ, ਭੀਮ ਸੈਨ, ਦਿਨੇਸ਼ ਕੁਮਾਰ ਯੂ.ਐਸ.ਏ, ਰਾਜ ਕੁਮਾਰ ਯੂ.ਐਸ.ਏ, ਸ਼ਾਮ ਲਾਲ ਅੰਬਾਲਾ ਵੀ ਹਾਜ਼ਰ ਸਨ।