
ਜੰਡਿਆਲਾ ਗੁਰੂ, 30 ਦਸੰਬਰ (ਕੰਵਲਜੀਤ ਸਿੰਘ) : ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਦੂਸਰੇ ਫੋਰਮ ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਟਰੈਕਟਰ ਮਾਰਚ ਕਰਕੇ ਰੇਲ ਪਟੜੀਆਂ ਅਤੇ ਸੜਕੀ ਆਵਾਜਾਈ ਬੰਦ ਕੀਤੀ ਇਸ ਮੌਕੇ ਜਥੇਬੰਦੀ ਸੂਬਾ ਆਗੂ ਦਵਿੰਦਰ ਸਿੰਘ ਚਾਟੀਵਿੰਡ ਕਾਰਜ ਸਿੰਘ ਰਾਮਪੁਰਾ ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਨੇ ਕਿਹਾ ਕੀ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਜਿਨਾਂ ਵਿੱਚ ਐਮਐਸਪੀ ਗਰੰਟੀ ਗਰੰਟੀ ਕਾਨੂੰਨ ਸਮੁੱਚਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਪ੍ਰਦੂਸ਼ਣ ਐਕਟ ਚੋਂ ਖੇਤੀ ਸੈਕਟਰ ਨੂੰ ਬਾਹਰ ਕਰਨਾ 2020 ਬਿਜਲੀ ਐਕਟ ਰੱਦ ਕਰਨਾ ਦੂਸਰੀਆਂ ਸਾਰੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 34 ਵੇ ਦਿਨ ਵਿੱਚ ਪਹੁੰਚ ਚੁੱਕਾ ਹੈ
ਜਿਸ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਹਰੇਕ ਵਰਗ ਨੇ ਸਾਥ ਦੇ ਕੇ ਅੱਜ ਪੰਜਾਬ ਬੰਦ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਕਿਸਾਨਾਂ ਬੋਲਦਿਆਂ ਕਿਹਾ ਕੀ ਭਾਰਤ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਹੱਥ ਟੋਕਾ ਬਣ ਕੇ ਰਹਿ ਗਈ ਕਿਸਾਨਾਂ ਬੋਲਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਸਮੇਂ ਵੱਡੀਆਂ ਕੁਰਬਾਨੀਆਂ ਦੇਣੀਆਂ ਦੇਸ਼ ਨੂੰ ਭੁੱਖ ਮਰੀ ਵਿੱਚੋਂ ਕੱਢਣਾ ਦੇਸ਼ ਨੂੰ ਆਤਮ ਨਿਰਭਰ ਬਣਾਉਣਾ ਵਾਲਾ ਕਿਸਾਨ ਅੱਜ ਆਪ ਭੁੱਖਾ ਰਹਿ ਕੇ ਦੇਸ਼ ਦੇ ਕਿਸਾਨਾਂ ਦੀ ਲੜਾਈ ਬਾਰਡਰਾਂ ਤੇ ਬਹਿ ਕੇ ਸਰਕਾਰ ਦਾ ਤਸ਼ੱਦਦ ਸਹਿ ਕੇ ਲੜ ਰਿਹਾ ਇਸ ਮੌਕੇ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਗੁਰਭੇਜ ਸਿੰਘ ਸੋਨੂ ਮਾਹਲ ਸੁਲਤਾਨਵਿਡ ਸੰਤੋਖ ਸਿੰਘ ਚਾਟੀਵਿੰਡ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਬਣੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜਾਂਦੀ ਤਾਂ ਅੱਜ ਕਿਸਾਨਾ ਸੜਕਾਂ ਰੇਲਾਂ ਤੇ ਨਹੀਂ ਸੀ ਆਉਣਾ ਕਿਸਾਨਾਂ ਬੋਲਦਿਆਂ ਕਿਹਾ ਕਿ 4 ਜਨਵਰੀ ਨੂੰ ਖਨੌਰੀ ਵਿਖੇ ਵੱਡੇ ਇਕੱਠ ਕੀਤੇ ਜਾਣਗੇ ਜਿਸ ਵਿੱਚ ਲੱਖਾਂ ਕਿਸਾਨ ਮਜ਼ਦੂਰ ਪਹੁੰਚਣਗੇ ਕਿਸ ਮੌਕੇ ਕਿਸਾਨਾਂ ਬੋਲਦਿਆਂ ਕਿਹਾ ਕਿ
ਜਿੰਨਾ ਚਿਰ ਸਰਕਾਰ ਉਨਾ ਚਿਰ ਸੰਘਰਸ਼ ਜਾਰੀ ਰਹੇਗਾ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸੰਦੀਪ ਸਿੰਘ ਮਿੱਠਾ ਸਰਬਜੀਤ ਸਿੰਘ ਰਾਮਪੁਰਾ ਸੁਖਦੇਵ ਸਿੰਘ ਬੁਤ ਹਰਪਾਲ ਸਿੰਘ ਝੀਤੇ ਸੰਤੋਖ ਸਿੰਘ ਅੰਗਰੇਜ਼ ਸਿੰਘ ਚਾਟੀਵਿੰਡ ਮਿਲਖਾ ਸਿੰਘ ਰੁਪਿੰਦਰਜੀਤ ਸਿੰਘ ਸੁਲਤਾਨ ਵਿੰਡ ਡਾਕਟਰ ਸੁਖਮੀਤ ਸਿੰਘ ਭਿੰਡਰ ਅੰਮ੍ਰਿਤਸਰ ਰਾਜਪਾਲ ਸਿੰਘ ਸੁਲਤਾਨਵਿੰਡ ਮੇਜਰ ਸਿੰਘ ਰਾਮਪੁਰਾ ਗੁਰਜੰਟ ਸਿੰਘ ਪੰਡੋਰੀ ਬਖਸ਼ੀਸ਼ ਸਿੰਘ ਪਲਾਟਾਂ ਵਾਲੇ ਗੁਰਜੰਟ ਸਿੰਘ ਚੱਬਾ ਗੁਰਪ੍ਰੀਤ ਸਿੰਘ ਪੰਡੋਰੀ ਸਤਨਾਮ ਸਿੰਘ ਜੰਡਿਆਲਾ ਚਮਕੌਰ ਸਿੰਘ ਚੱਬਾ ਪ੍ਰਗਟ ਸਿੰਘ ਹਰ ਕਵਲ ਸਿੰਘ ਫੌਜੀ ਮਨਜੀਤ ਕੌਰ ਰਾਮਪੁਰਾ ਗੁਰਮੀਤ ਕੌਰ ਹਰਜਿੰਦਰ ਕੌਰ ਹਾਜ਼ਰ ਸਨ।