ताज़ा खबरपंजाब

ਅਧਿਆਪਕ ਦਿਵਸ ਮੌਕੇ ਸ਼੍ਰੀਮਤੀ ਵੀਨਾ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ/ਜੰਡਿਆਲਾ ਗੁਰੂ, 08 ਸਤੰਬਰ (ਕੰਵਲਜੀਤ ਸਿੰਘ ਲਾਡੀ,ਦਵਿੰਦਰ ਸਿੰਘ ਸਹੋਤਾ) : ਇਸ਼ਾਨ ਮੀਡੀਆ ਹਾਊਸ ਵੱਲੋਂ ਸ਼੍ਰੀਮਤੀ ਅਰਚਨਾ ਠਾਕੁਰ ਦੀ ਰਹਿਨੁਮਾਈ ਹੇਠ ਕੁਮਾਰ ਇੰਟਰਨੈਸ਼ਨਲ ਹੋਟਲ ਵਿਖ਼ੇ ਕਰਵਾਏ ਗਏ ਅਧਿਆਪਕ ਦਿਵਸ ਮੌਂਕੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਸਕੂਲ ਆਫ਼ ਐਮੀਨੈਂਸ (ਜੰਡਿਆਲਾ ਗੁਰੂ) ਵਿਖ਼ੇ ਤਾਇਨਾਤ ਬਿਹਤਰੀਨ ਸ਼੍ਰੀਮਤੀ ਵੀਨਾ (ਲਾਇਬ੍ਰੇਰੀ ਰਿਸਟੋਰਰ) ਨੂੰ ਆਪਣੀ ਡਿਊਟੀ ਤੋਂ ਬਾਅਦ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਸੇਵਾਵਾਂ ਪ੍ਰਦਾਨ ਕਰਨ ਸਦਕਾ ਉਪਰੋਕਤ ਸੰਸਥਾ ਵੱਲੋਂ ਨੈਸ਼ਨ ਬਿਲਡਰ ਐਕਸਲਲੇਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆl

ਇਸ ਮੌਂਕੇ ਮੁੱਖ ਮਹਿਮਾਨ ਵਿਧਾਇਕ ਡਾ. ਕੁੰਵਰ ਵਿਜੈਪ੍ਰਤਾਪ ਸਿੰਘ, ਅਰਵਿੰਦਰ ਸਿੰਘ ਭੱਟੀ, ਸਮਾਜ ਸੇਵਕ ਸੰਦੀਪ ਸਰੀਨ ਅਤੇ ਅਰਚਨਾ ਠਾਕੁਰ ਨੇ ਸਾਂਝੇ ਤੌਰ ਤੇ ਸਨਮਾਨਿਤ ਕੀਤਾ। ਇਸ ਮੌਂਕੇ ਸ਼੍ਰੀਮਤੀ ਵੀਨਾ ਨੇ ਸਨਮਾਨ ਮਿਲਣ ਉਪਰੰਤ ਕਿਹਾ ਕਿਹਾ ਅਧਿਆਪਕ ਸਕੂਲ ਦੀ ਰੀੜ ਦੀ ਹੱਡੀ ਹੁੰਦੇ ਹਨ ਇਨ੍ਹਾਂ ਦਾ ਬਣਦਾ ਸਨਮਾਨ ਮਿਲਣਾ ਬਹੁਤ ਜਰੂਰੀ ਹੈ।

Related Articles

Leave a Reply

Your email address will not be published. Required fields are marked *

Back to top button