
ਤਰਨਤਾਰਨ, 29 ਅਪ੍ਰੈਲ (ਰਾਕੇਸ਼ ਨਈਅਰ) : ਭਾਰਤੀ ਜਨਤਾ ਪਾਰਟੀ ਨੂੰ ਤਰਨਤਾਰਨ ਸ਼ਹਿਰ ਵਿੱਚ ਬਹੁਤ ਵੱਡਾ ਬਲ ਮਿਲਿਆ ਹੈ,ਪਾਰਟੀ ਦੇ ਸੂਬਾ ਮੀਤ ਪ੍ਰਧਾਨ ਫਤਿਹਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਪੰਜਾਬ ਦੇ ਪ੍ਰਭਾਰੀ ਵਿਜੇ ਰੂਪਾਨੀ (ਸਾਬਕਾ ਮੁਖ ਮੰਤਰੀ ਗੁਜਰਾਤ),ਸਾਂਸਦ ਹੰਸ ਰਾਜ ਹੰਸ,ਡਾ.ਰਾਜ ਕੁਮਾਰ ਵੇਰਕਾ ਅਤੇ ਪਾਰਟੀ ਦੀ ਹੋਰ ਸੂਬਾ ਲੀਡਰਸ਼ਿਪ ਵਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਸੂਬਾ ਕਾਰਜਕਾਰੀ ਮੈਂਬਰ ਚੰਦਰ ਅਗਰਵਾਲ (ਸਾਬਕਾ ਜਿਲਾ ਪ੍ਰਧਾਨ) ਅਤੇ ਜਿਲਾ ਤਰਨਤਾਰਨ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਸੰਧੂ ਰਿਕੀ ਬੁਰਜ ਦੀ ਪ੍ਰੇਰਨਾ ਸਦਕਾ ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ,ਸੀਨੀਅਰ ਅਕਾਲੀ ਨੇਤਾ ਰਾਣਾ ਗੁਲਬੀਰ ਸਿੰਘ,ਐਂਟੀ ਕੁਰਪਸ਼ਨ ਸੁਸਾਇਟੀ ਦੇ ਪੰਜਾਬ ਪ੍ਰਧਾਨ ਬੀ ਐਸ ਸਾਹਿਲ,
ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਤਰਨਤਾਰਨ ਦੇ ਪ੍ਰਧਾਨ ਨਿਤਿਨ ਜੋਸ਼ੀ, ਸਾਬਕਾ ਪਟਵਾਰੀ ਅਰਮਿੰਦਰਪਾਲ ਸਿੰਘ ਅਜਰ,ਨਵੀਨ ਸ਼ਰਮਾ ਚੇਅਰਮੈਨ ਐਂਟੀ ਕਰਪਸ਼ਨ ਸੁਸਾਇਟੀ,ਦਿਲਬਾਗ ਸਿੰਘ ਜੋਧਾ ਸੀਨੀਅਰ ਅਕਾਲੀ ਨੇਤਾ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕੀਤੀ ਅਤੇ ਹਾਈਕਮਾਂਡ ਨੂੰ ਵਿਸ਼ਵਾਸ਼ ਦੁਆਇਆ ਕਿ ਪਾਰਟੀ ਨੂੰ ਪੂਰੀ ਮਿਹਨਤ, ਲਗਨ ਅਤੇ ਉਤਸ਼ਾਹ ਨਾਲ ਕੰਮ ਕਰਕੇ ਹੋਰ ਮਜਬੂਤ ਕੀਤਾ ਜਾਵੇਗਾ ਅਤੇ ਭਾਰਤੀ ਜਨਤਾ ਪਾਰਟੀ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।