ताज़ा खबरपंजाब

ਨੌਜਵਾਨਾਂ ਨੂੰ ਬਾਣੀ ਤੇ ਬਾਣੇ ਵਿੱਚ ਪਰਪੱਕ ਕਰਨ ਤੇ ਨਸ਼ਿਆਂ ਖ਼ਿਲਾਫ਼ ਲਹਿਰ ਚਲਾਉਣਾ ਅੰਮ੍ਰਿਤਪਾਲ ਸਿੰਘ ਦਾ ਸ਼ਲਾਘਾਯੋਗ ਉਪਰਾਲਾ : ਸਿੱਖ ਜਥੇਬੰਦੀਆਂ

ਜਲੰਧਰ 2 ਅਕਤੂਬਰ (ਹਰਜਿੰਦਰ ਸਿੰਘ) : ਜਿਸ ਤਰ੍ਹਾਂ ਸਿੱਖ ਨੌਜਵਾਨ ਪਤਿਤਪੁਣੇ ਦੀ ਲਹਿਰ ਵਿੱਚ ਵਹਿ ਕੇ ਪਤਿਤ ਹੋ ਰਹੇ ਸਨ ਤੇ ਧਰਮ ਪਰਿਵਰਤਨ ਲਈ ਕੁੁਝ ਫਰਜ਼ੀ ਪਾਸਟਰਾਂ ਵੱਲੋਂ ਲਹਿਰ ਚਲਾਈ ਜਾ ਰਹੀ ਸੀ, ਉਸ ਤੋਂ ਹਰ ਸਿੱਖ ਚਿੰਤਾਤੁੁਰ ਸੀ। ਪਰ ਕੋਈ ਆਗੂ ਰਸਤਾ ਦਿਖਾਉੁਣ ਵਾਲਾ ਅੱਗੇ ਨਹੀਂ ਆ ਰਿਹਾ ਸੀ, ਪਰ ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਨੇ ਸਿੱਖ ਨੌਜਵਾਨਾਂ ਨੂੰ ਗੁਰੂ ਵਾਲੇ ਬਣਨ ਦਾ ਹੋਕਾ ਦਿੱਤਾ।ਉੁਸ ਨਾਲ ਤਕਰੀਬਨ 1000 ਸਿੱਖ ਨੌਜਵਾਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤਪਾਲ ਸਿੰਘ ਨਾਲ ਅੰਮ੍ਰਿਤਪਾਨ ਕੀਤਾ। ਤੇ ਗੁਰੂ ਵਾਲੇ ਬਣੇ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜ੍ਹੀ ਹੈ। ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਨੇ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਹੋਣ ਦੀ ਲਹਿਰ ਚਲਾਉਣੀ ਤੇ ਨਸ਼ਿਆਂ ਖ਼ਿਲਾਫ਼ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ, ਉਸ ਨਾਲ ਸਿੱਖ ਕੌਮ ਵਿੱਚ ਇੱਕ ਆਸ ਦੀ ਕਿਰਨ ਜਾਗੀ ਹੈ। ਲੱਗਦਾ ਹੈ ਕਿ ਹੁੁਣ ਸਿੱਖ ਕੌਮ ਦਿਨ ਬਦਿਨ ਚੜ੍ਹਦੀ ਕਲਾ ਵਿੱਚ ਜਾ ਰਹੀ ਹੈ, ਅੱਜ ਸਿੱਖ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਗਾਬਾ,ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਕੰਵਲਜੀਤ ਸਿੰਘ ਟੋਨੀ,ਮਨਜੀਤ ਸਿੰਘ ਠੁਕਰਾਲ ਤੇ ਹਰਜਿੰਦਰ ਸਿੰਘ ਵਿੱਕੀ ਖਾਲਸਾ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ।

ਜਿਸ ਤਰ੍ਹਾਂ ਪੰਥ ਵਿਰੋਧੀ ਸ਼ਕਤੀਆਂ ਵਿੱਚ ਖਲਬਲੀ ਜਿਹੀ ਮੱਚ ਗਈ ਹੈ,ਜਿਹੜੀਆਂ ਤਾਕਤਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਉਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਸਿੱਖੀ ਸਾਰੋਕਾਰਾ ਲਈ ਕੰਮ ਕਰਨ ਦੇ ਪ੍ਰਣ ਤੇ ਬਹੁਤ ਤਕਲੀਫ਼ ਹੋਈ ਹੈ। ਅਸੀਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜਿਹੜਾ ਵੀਰ ਅਣਮੱਤ ਮੁੁਕਾ ਕੇ ਗੁਰੂ ਆਸ਼ੇ ਅਨੂਸਾਰ ਕੰਮ ਕਰਨਾ ਚਾਹੁੰਦਾ ਹੈ, ਉਸ ਉੱਤੇ ਕਿਸੇ ਤਰ੍ਹਾਂ ਦਾ ਕਿੰਤੂ ਪ੍ਰੰਤੂ ਜਾਇਜ਼ ਨਹੀਂ ਸਗੋਂ ਸਿੱਖੀ ਕਾਜ ਲਈ ਇਸ ਵੀਰ ਦਾ ਸਾਥ ਦੇਣਾ ਚਾਹੀਦਾ ਹੈ। ਉਸ ਵਲੋ ਕੀਤੇ ਜਾ ਰਹੇ ਕਾਰਜਾ ਵਿਚ ਸਿੱਖੀ ਦੀ ਮੁਹਿੰਮ ਦਾ ਸਮਰਥਨ ਜ਼ਰੂਰ ਕਰੀਏ,ਆਓ ਸਾਰੇ ਰਲ ਮਿਲ ਕੇ ਸਿੱਖੀ ਦੇ ਇਸ ਕਾਫ਼ਲੇ ਵਿਚ ਆਪਣਾ ਯੋਗਦਾਨ ਜ਼ਰੂਰ ਪਾਇਏ।

Related Articles

Leave a Reply

Your email address will not be published. Required fields are marked *

Back to top button