ताज़ा खबरपंजाब

ਪੀ.ਐਚ.ਸੀ ਜੰਡਿਆਲਾ ਗੁਰੂ ਦੀ ਅਗਵਾਈ ਵਿੱਚ ਐਟੀ ਮਲੇਰੀਆ ਹਫਤਾ ਮਨਾਇਆ ਗਿਆ।

ਜੰਡਿਆਲਾ ਗੁਰੂ 23 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਅੱਜ  ਪੀ.ਐਚ.ਸੀ ਜੰਡਿਆਲਾ ਗੁਰੂ ਵਿੱਚ ਜਿਲ੍ਹਾ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਐਪੀਡਮੋਲੋਜਿਸਟ ਡਾ. ਮਦਨਮੋਹਨ ਸਿੰਘ ਅਤੇ ਐਸ ਐਚ ਸੀ ਮਾਨਾਂਵਾਲਾ ਡਾ. ਸੁਮੀਤ ਸਿੰਘ ਦੀ ਰਹਿਨਮਾਈ ਹੇਠ ਡਾ. ਬਨਪੀਤ ਸਿੰਘ ਪੀ.ਐਚ.ਸੀ ਜੰਡਿਆਲਾ ਗੁਰੂ ਦੀ ਅਗਵਾਈ ਵਿੱਚ ਐਟੀ ਮਲੇਰੀਆ ਹਫਤਾ ਮਨਾਇਆ ਗਿਆ। ਜਿਸ ਵਿੱਚ ਹਰਜੀਤ ਸਿੰਘ ਐਸ ਆਈ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 18 ਅਪ੍ਰੈਲ ਤੋਂ 25 ਅਪ੍ਰੈਲ ਤੱਕ ਐਟੀ ਮਲੇਰੀਆ ਹਫ਼ਤਾ ਮਨਾਇਆ ਜਾ ਰਿਹਾ ਅਤੇ ਲੋਕਾਂ ਨੂੰ ਮਲੇਰੀਆ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਮਲੇਰੀਆ ਬੁਖਾਰ ਦੇ ਲੱਛਣਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਬਾਰੇ ਦੱਸਿਆ ਕਿ ਕਾਂਬਾ ਲੱਗ ਕੇ ਬੁਖਾਰ ਹੋਣਾ, ਤੇਜ਼ ਸਿਰ ਦਰਦ ਹੋਣਾ, ਤੇਜ਼ ਬੁਖਾਰ ਹੋਣਾ, ਪਸੀਨਾ ਆ ਕੇ ਬੁਖਾਰ ਉੱਤਰ ਜਾਣਾ, ਇਕ ਦਿਨ ਛੱਡ ਕੇ ਜਾਂ ਰੋਜ਼ ਬੁਖਾਰ ਹੋਣਾ ਮਲੇਰੀਆ ਬੁਖਾਰ ਦੀਆ ਨਿਸ਼ਾਨੀਆਂ ਹਨ। ਬੁਖਾਰ ਹੋਣ ਤੇ ਖੂਨ ਦੀ ਜਾਂਚ ਸਿਹਤ ਕੇਂਦਰ ਵਿਚ ਮੁਫਤ ਕੀਤੀ ਜਾਂਦੀ ਹੈ, ਅਤੇ ਮਲੇਰੀਆ ਦਾ ਇਲਾਜ ਵੀ ਮੁਫਤ ਕੀਤਾ ਜਾਂਦਾ ਹੈ।

ਮਲੇਰੀਆ ਬੁਖਾਰ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਸ ਲਈ ਸਾਨੂੰ ਮੱਛਰਾਂ ਤੋਂ ਬਚਣ ਲਈ ਰਾਤ ਨੂੰ ਮੱਛਰਦਾਨੀ ਦੀ ਜ਼ਰੂਰਤ ਕਰਨੀ ਚਾਹੀਦੀ ਹੈ। ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਆਪਣੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਖੜੇ ਪਾਣੀ ਵਿੱਚ ਕਾਲਾ ਤੇਲ ਪਾਉਣਾ ਚਾਹੀਦਾ,ਛੱਤਾਂ ਤੇ ਵਾਧੂ ਸਮਾਨ ਨਹੀਂ ਸੁੱਟਣਾ ਚਾਹੀਦਾ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ ਤਾਂ ਕਿ ਮੱਛਰ ਪੈਦਾ ਨਾ ਹੋਣ ਇਸ ਮੌਕੇ ਕਵਲਦੀਪ ਸਿੰਘ, ਰਣਜੋਧ ਸਿੰਘ ,ਅਮਨਦੀਪ ਕੌਰ ਏ ਐਨ ਐਮ , ਲਵਪ੍ਰੀਤ ਕੌਰ, ਪਰਮਿੰਦਰ ਕੌਰ ਫਾਰਮਾਸਿਸਟ ਡਾ. ਬਲਵਿੰਦਰ ਕੌਰ, ਰਜਿੰਦਰ ਕੌਰ ਸਟਾਫ ਨਰਸ ਆਦਿ ਹਾਜ਼ਰ ਹਨ।

Related Articles

Leave a Reply

Your email address will not be published. Required fields are marked *

Back to top button