ताज़ा खबरपंजाब

ਸਿੱਖ ਤਾਲਮੇਲ ਕਮੇਟੀ ਦਾ ਜੱਥਾ ਦੀਪ ਸਿੱਧੂ ਤੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਫਤਹਿਗਡ਼੍ਹ ਸਾਹਿਬ ਪਹੁੰਚਿਆ

ਜਲੰਧਰ 24 ਫਰਵਰੀ (ਸੁਮਿਤ ਖੇੜਾ) : ਸੰਦੀਪ ਸਿੰਘ ਸਿੱਧੂ { ਦੀਪ ਸਿੱਧੂ } ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਫਤਹਿਗੜ੍ਹ ਸਾਹਿਬ ਦੇ ਦੀਵਾਨ ਟੋਡਰ ਮੱਲ ਹਾਲ ਵਿੱਚ ਹੋਇਆ,ਇਸ ਸੰਬੰਧ ਵਿਚ ਸਿੱਖ ਤਾਲਮੇਲ ਕਮੇਟੀ ਦਾ ਜੱਥਾ(ਕਾਫਲਾ) ਭਾਈ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿਚ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਹੁੰਚਿਆ।ਜਥੇ ਵਿੱਚ ਗੁੁਰਵਿੰਦਰ ਸਿੰਘ ਸਿੱਧੂ ਵਿੱਕੀ ਸਿੰਘ ਖਾਲਸਾ ਗੁੁਰਦੀਪ ਸਿੰਘ ਲੱਕੀ ਸੰਨੀ ਉਬਰਾਏ ਤੇ ਪ੍ਰਭਜੋਤ ਸਿੰਘ ਖਾਲਸਾ ਆਦਿ ਸਾਮਿਲ ਸਨ।ਸਮਾਗਮ ਵਿਚ ਸ਼ਾਮਿਲ ਉੁੁੁਕਤ ਆਗੂਆਂ ਨੇ ਦੱਸਿਆ ਕਿ ਜਿਸ ਤਰਾਂ ਲੱਖਾਂ ਦੀ ਤਾਦਾਦ ਵਿੱਚ ਨੌਜਵਾਨੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੀ ਹੈ। ਅਤੇ ਜਿਸ ਤਰ੍ਹਾਂ ਦਾ ਨਿਰਾਲਾ ਜੋਸ਼ ਦਿਖਾਈ ਦੇ ਰਿਹਾ ਹੈ,ਇਹ ਸਿੱਖ ਕੌਮ ਲਈ ਇਕ ਸ਼ੁੁੁਭ ਸੰਕੇਤ ਹੈ, ਦੀਪ ਸਿੱਧੂ ਆਪਣੀ ਕੁੁੁਰਬਾਨੀ ਦੇ ਕੇ ਸਿੱਖ ਕੌਮ ਵਿੱਚ ਨਵਾਂ ਜਜ਼ਬਾ ਭਰ ਕੇ ਗਏ ਹਨ। ਉਹ ਆਪਣੇ ਆਪ ਵਿੱਚ ਇਕ ਲਾਜਵਾਬ ਵਰਤਾਰਾ ਹੈ,ਉਨ੍ਹਾਂ ਦੱਸਿਆ ਕਿ ਅੱਜ ਅਣਗਿਣਤ ਨੋਜਵਾਨਾਂ ਨੇ ਅੰਮ੍ਰਿਤਪਾਨ ਕੀਤਾ ਹੈ,ਜੋ ਕੌਮ ਵਿੱਚ ਆ ਰਹੀ ਜਾਗਰਤੀ ਦਾ ਪ੍ਰਤੀਕ ਹੈ।

ਅੱਜ ਹਜ਼ਾਰਾਂ ਲੋਕਾਂ ਨੇ ਖੂਨਦਾਨ ਵੀ ਕੀਤਾ। ਉੁਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਖ਼ਾਲਸਾ ਏਡ ਵੱਲੋਂ ਕੀਤੇ ਪ੍ਰਬੰਧ ਵੀ ਤਸੱਲੀ ਬਖ਼ਸ਼ ਸਨ, ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਿੱਖ ਕੌਮ ਲਈ ਸੰਦੇਸ਼ ਭੇਜਿਆ ਜੋ ਆਗੂਆਂ ਨੇ ਪੜ੍ਹ ਕੇ ਸੁੁਣਾਇਆ। ਕਈ ਪਿੰਡਾਂ ਦੀਆਂ ਸੰਗਤਾਂ ਨੇ ਦੀਪ ਸਿੱਧੂ ਦੀ ਯਾਦ ਵਿੱਚ ਸਮਾਗਮ ਕਰਵਾਉੁਣ ਦੇ ਐਲਾਨ ਵੀ ਕੀਤੇ, ਸੰਗਤਾਂ ਦੇ ਇਕੱਠ ਵਿੱਚੋਂ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਭਿੰਡਰਾਂਵਾਲਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਆਕਾਸ਼ ਗੂੰਜੀ ਜੈਕਾਰੇ ਲਗਾਏ ਜਾ ਰਹੇ ਸਨ, ਸੰਗਤਾਂ ਨੇ ਵੀ ਮਰਿਆਦਾ ਵਿੱਚ ਰਹਿ ਕੇ ਹਾਜ਼ਰੀਆ ਭਰੀਆਂ ਹੈ।

Related Articles

Leave a Reply

Your email address will not be published. Required fields are marked *

Back to top button