ताज़ा खबरपंजाब

ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਸਾਈਕਲ ਯਾਤਰਾ ਕਰਨ ਵਾਲੇ ਤੇਜਿੰਦਰ ਸਿੰਘ ਮਾਨਸਾ ਦਾ ਸਿੱਖ ਤਾਲਮੇਲ ਕਮੇਟੀ ਵੱਲੋਂ ਸਨਮਾਨ

ਜਲੰਧਰ 25 ਅਕਤੂਬਰ (ਕਬੀਰ ਸੌਂਧੀ) : ਅੱਜ ਜਦੋਂ ਪੰਜਾਬੀ ਬੋਲੀ ਤੇ ਹਰ ਪਾਸੇ ਤੋਂ ਹਮਲੇ ਹੋ ਰਹੇ ਹਨ। ਕਦੇ ਜੰਮੂ ਵਿੱਚ ਪੰਜਾਬੀ ਤੇ ਪਾਬੰਦੀ ਲਾਈ ਜਾਂਦੀ ਹੈ ਕਦੇ ਕੇਂਦਰੀ ਸਿੱਖਿਆ ਬੋਰਡ (cbse) ਵੱਲੋਂ ਪੰਜਾਬੀ ਨੂੰ ਮੁੱਖ ਵਿਸ਼ੇ ਤੋਂ ਹਟਾਇਆ ਜਾਂਦਾ ਹੈ ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਦਾ ਦੀਪਕ ਹੱਥ ਵਿੱਚ ਲੈ ਕੇ ਮੁਹੱਲੇ-ਮੁਹੱਲੇ ਸ਼ਹਿਰ-ਸ਼ਹਿਰ ਵਿੱਚ ਪ੍ਰਚਾਰ ਪ੍ਰਸਾਰ ਕਰਨ ਲਈ ਤੇਜਿੰਦਰ ਸਿੰਘ ਮਾਨਸਾ 14 ਅਕਤੂਬਰ ਤੋ 2 ਨਵੰਬਰ ਤੱਕ ਲਈ ਵੱਖ ਵੱਖ ਪੜਾਵਾਂ ਤੋਂ ਹੁੰਦੇ ਹੋਏ ਅੱਜ ਜਦੋਂ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁੁਲੀ ਅਲੀ ਮੁਹੱਲੇ ਜਲੰਧਰ ਵਿਖੇ ਪਹੁੰਚੇ ਤਾਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਹਰਪ੍ਰੀਤ ਸਿੰਘ ਨੀਟੂ ਦੀ ਅਗਵਾਈ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਦੁਸ਼ਾਲਾ ਅਤੇ ਸਿਰੋਪਾਓ ਭੇਟ ਕਰਕੇ ਮਾਣ ਸਨਮਾਨ ਕੀਤਾ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਪਰਦੇਸੀ ਡਾ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੁ ਗੁਰਵਿੰਦਰ ਸਿੰਘ ਸਿੱਧੂ ਗੁਰਿੰਦਰ ਸਿੰਘ ਮਝੈਲ ਵਿੱਕੀ ਸਿੰਘ ਖ਼ਾਲਸਾ ਨੇ ਕਿਹਾ ਜਿਹੜਾ ਵੀ ਵਿਅਕਤੀ ਜਾਂ ਸੰਸਥਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰੇਗੀ ਸਿੱਖ ਤਾਲਮੇਲ ਕਮੇਟੀ ਜਾਤ ਧਰਮ ਤੋਂ ਉੱਪਰ ਉੱਠ ਕੇ ਉਸ ਦਾ ਭਰਪੂਰ ਸਵਾਗਤ ਕਰੇਗੀ।

ਸਨਮਾਨ ਕਰਨ ਵਿਹੜੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਮਝੈਲ ਹਰਪ੍ਰੀਤ ਸਿੰਘ ਸੋਨੂੰ ਮਨਪ੍ਰੀਤ ਸਿੰਘ ਬਿੰਦਰਾ ਜੋਗਿੰਦਰਪਾਲ ਸਿੰਘ ਖਾਲਸਾ ਅਮਨਦੀਪ ਸਿੰਘ ਬੱਗਾ ਸੰਨੀ ਓਬਰਾਏ ਬਾਬਾ ਜਸਵਿੰਦਰ ਸਿੰਘ ਮਹਿੰਦਰ ਸਿੰਘ ਖੁੁਰਾਨਾ ਜਤਿੰਦਰ ਕੁਮਾਰ ਸਾਹਨੀ ਅਰਮਿੰਦਰ ਸਿੰਘ ਪ੍ਰਭਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button