ताज़ा खबरपंजाबशिक्षा

45ਵੀਆਂ ਪ੍ਰਾਈਮਰੀ ਸੈਂਟਰ ਪੱਧਰੀ ਸਕੂਲ ਖੇਡਾਂ ਵਿੱਚ ਸੈਟ ਸੋਲਜਰ ਦੇ ਖਿਡਾਰੀਆਂ ਦੀਆਂ ਹੂੰਜਾਂ ਫੇਰ ਜਿੱਤਾਂ।

ਜੰਡਿਆਲਾ ਗੁਰੂ 14 ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿੱਚ 45ਵੀਆਂ ਪ੍ਰਾਈਮਰੀ ਸੈਂਟਰ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ । ਜਿਸ ਵਿੱਚ ਅਥਲੈਟਿਕਸ , ਕਬੱਡੀ, ਫੁੱਟਬਾਲ, ਹਾਕੀ, ਹੈਂਡ ਬਾਲ, ਖੋ-ਖੋ, ਰੱਸਾ-ਕੱਸੀ ,ਸਰਕਲ ਕਬੱਡੀ, ਕਰਾਂਟੇ, ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚ ਸੈਂਟ ਸੋਲਜਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਪ੍ਰਾਪਤ ਕੀਤੀਆਂ। ਇਹਨਾਂ ਮੁਕਾਬਲਿਆਂ ਵਿੱਚ ਰਣਵੀਰ ਸਿੰਘ 100 ਮੀਟਰ ਪੰਜਵੀਂ ਬੀ ਤੀਜਾ ਸਥਾਨ,ਅਗੰਮਬੀਰ ਸਿੰਘ ਪੰਜਵੀਂ ਏ 200 ਮੀਟਰ ਪਹਿਲਾ ਸਥਾਨ ,ਸਮਰੱਥ ਸਿੰਘ 400 ਮੀਟਰ ਚੌਥੀ ਡੀ ਤੀਜਾ ਸਥਾਨ ,ਗੁਰਸੇਵਕ ਸਿੰਘ 600 ਮੀਟਰ ਤੀਸਰੀ ਸੀ ਪਹਿਲਾ ਸਥਾਨ ,ਰਨਵੀਰ ਸਿੰਘ ,ਗੁਰਸੇਵਕ ਸਿੰਘ ,ਸਮਰੱਥਮੀਤ ਸਿੰਘ ,ਜੈਨੀਸ਼ ਬੀਰ ਸਿੰਘ 4*100 ਮੀਟਰ ਰੇਸ ਤੀਜਾ ਸਥਾਨ ,ਪ੍ਰਭਜੋਤ ਕੌਰ 100 ਮੀਟਰ ਪੰਜਵੀਂ ਡੀ ਦੂਜਾ ਸਥਾਨ ,ਪ੍ਰਭਜੋਤ ਕੌਰ ,ਸੁਖਮਨ ਪ੍ਰੀਤ ਕੌਰ 200 ਮੀਟਰ ਚੌਥੀ ਏ ਦੂਜਾ ਅਤੇ ਤੀਜਾ ਸਥਾਨ ,ਖੁਸ਼ਪ੍ਰੀਤ ਕੌਰ 400 ਮੀਟਰ ਪੰਜਵੀਂ ਡੀ ਦੂਜਾ ਅਤੇ ਤੀਜਾ ਸਥਾਨ ,ਅਨੁਰਾਜ ਕੌਰ 600 ਮੀ ਪੰਜਵੀਂ ਬੀ ਪਹਿਲਾ ਅਤੇ ਤੀਜਾ ਸਥਾਨ ,ਪ੍ਰਭਜੋਤ ਕੌਰ ,ਸੁਖਮਨਪ੍ਰੀਤ,ਮੰਨਤ, ਸ਼ਿਵੰਨਿਆ 4*100 ਮੀਟਰ ਪਹਿਲਾ ਸਥਾਨ ,ਕਵਰ ਸਿੰਘ ਸ਼ੋਰਟ ਪੁੱਟ 2 ਕਿਲੋਗ੍ਰਾਮ ਪੰਜਵੀਂ ਬੀ ਦੂਜਾ ਸਥਾਨ ,ਰਣਵੀਰ ਸਿੰਘ ਸ਼ਾਰਟ ਪੁੱਟ 2 ਕਿਲੋਗ੍ਹਾਮ ਪੰਜਵੀਂ ਬੀ ਤੀਜਾ ਸਥਾਨ ,ਸਰਗੁਣ ਕੌਰ ਸ਼ੋਰਟ ਪੁੱਟ 2 ਕਿਲੋਗ੍ਰਾਮ ਪੰਜਵੀਂ ਡੀ ਤੀਜਾ ਸਥਾਨ ,ਅਗਮਬੀਰ ਸਿੰਘ ਲੌਂਗ ਜੰਪ ਪੰਜਵੀ ਏ ਤੀਜਾ ਸਥਾਨ ,ਅਨੂਰੋਜ ਕੌਰ ਲੌਂਗ ਜੰਪ ਪੰਜਵੀਂ ਬੀ ਪਹਿਲਾ ਸਥਾਨ ,ਗੁਰਲੀਨ ਕੌਰ ਲੌਂਗ ਜੰਪ ਪੰਜਵੀਂ ਬੀ ਦੂਜਾ ਸਥਾਨ ,ਖੋ ਖੋ ਲੜਕੇ ਅਤੇ ਲੜਕੀਆਂ ਪਹਿਲਾ ਸਥਾਨ,ਹੈਂਡ ਬਾਲ ਲੜਕੇ ਤੇ ਲੜਕੀਆਂ ਪਹਿਲਾ ਸਥਾਨ ,ਬੈਡਮਿੰਟਨ ਲੜਕੇ ਅਤੇ ਲੜਕੀਆਂ ਪਹਿਲਾ ਸਥਾਨ ,ਨੈਸ਼ਨਲ ਸਟਾਈਲ ਕਬੱਡੀ ਲੜਕੇ ਤੀਜਾ ਸਥਾਨ ਅਤੇ ਲੜਕੀਆਂ ਪਹਿਲਾ ਸਥਾਨ ,ਫੁੱਟਬਾਲ ਲੜਕੇ ਪਹਿਲਾ ਸਥਾਨ ਹਾਕੀ ਲੜਕੇ ਅਤੇ ਲੜਕੀਆਂ ਪਹਿਲਾ ਸਥਾਨ, ਸਰਕਲ ਕਬੱਡੀ ਲੜਕੇ ਪਹਿਲਾ ਸਥਾਨ ,ਜਿਮਨਾਸਟਿਕ ਆਰਟਿਸਟ ਲੜਕੇ ਅਤੇ ਲੜਕੀਆਂ ਪਹਿਲਾ ਸਥਾਨ, ਜਿਮਨਾਸਟਿਕ ਰਿਦਮ ਲੜਕੀਆਂ ਪਹਿਲਾਂ ਸਥਾਨ,ਯੋਗਾ ਲੜਕੀਆਂ ਦੂਜਾ ਸਥਾਨ ਅਤੇ ਲੜਕੇ ਤੀਜਾ ਸਥਾਨ,ਯੋਗਾ ਇੰਡੀਵਿਜੁਅਲ ਲੜਕੀਆਂ ਦੂਜਾ ਸਥਾਨ ,ਲੜਕੇ ਤੀਜਾ ਸਥਾਨ,ਯੋਗਾ ਰਿਦਮਿਕ ਲੜਕੀਆਂ ਦੂਜਾ ਸਥਾਨ ਲੜਕੇ ਤੀਜਾ ਸਥਾਨ ਲੈ ਕੇ ਹੂੰਝਾ ਫੇਰ ਜਿੱਤਾਂ ਪ੍ਰਾਪਤ ਕੀਤੀਆਂ।

ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ:ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ:ਰਣਜੀਤ ਸਿੰਘ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਜੰਡਿਆਲਾ ਗੁਰੂ ਅਤੇ ਡਾ: ਅਮਰਪ੍ਰੀਤ ਕੌਰ ਪ੍ਰਿੰਸੀਪਲ ਸੇਟ ਸੋਲਜਰ ਸਕੂਲ ਜੰਡਿਆਲਾ ਗੁਰੂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਮੈਡਲ ਦਿੱਤੇ। ਸਕੂਲ ਦੇ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਕਰਕੇ ਉਹਨਾਂ ਨੂੰ ਸ਼ਾਬਾਸ਼ੀ ਅਤੇ ਵਧਾਈ ਦਿੱਤੀ ਗਈ ਅਤੇ ਉਨਾਂ ਦੇ ਕੋਚ ਫਤਿਹ ਸਿੰਘ ,ਡੀਪੀ ਯਾਦਵਿੰਦਰ ਸਿੰਘ ,ਡੀਪੀ ਜਤਿੰਦਰ ਸਿੰਘ,ਡੀਪੀ ਮਨਪ੍ਰੀਤ ਕੌਰ ,ਡੀ ਪੀ ਨੀਲਮ ,ਡੀਪੀ, ਰੁਪਿੰਦਰ ਕੌਰ ਅਤੇ ਰਾਜਬੀਰ ਕੌਰ ਡੀਪੀ ਦੀ ਮਿਹਨਤ ਨੂੰ ਵੀ ਸਰਾਹਿਆ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ,ਸ਼ਿਲਪਾ ਸ਼ਰਮਾ ਕੁਆਡੀਨੇਟਰ, ਨੀਲਾਕਸ਼ੀ ਗੁਪਤਾ ਕੋਆਰਡੀਨੇਟਰ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button