ताज़ा खबरपंजाब

180 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਸਮੱਗਲਰਾਂ ਨੂੰ ਸਪੈਸ਼ਲ ਓਪਰੇਸ਼ਨ ਯੂਨਿਟ ਟੀਮ ਨੇ ਕੀਤਾ ਕਾਬੂ

ਜਲੰਧਰ 16 ਦਸੰਬਰ (ਕਬੀਰ ਸੌਂਧੀ) : ਨਸ਼ਾ ਸਮਗਲੱਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਆਈ ਅਸ਼ੋਕ ਕੁਮਾਰ ਇੰਚਾਰਜ ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਟੀਮ ਨੇ ਕਾਰਵਾਈ ਕਰਦੇ ਹੋਏ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 180 ਗ੍ਰਾਮ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ । ਮਿਤੀ 15,12,2021 ਨੂੰ ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਦੀ ਪੁਲਸ ਟੀਮ ਗਸ਼ਤ ਦੌਰਾਨ ਪੁਲੀ ਨਹਿਰ ਬਾਬਾ ਬੁੱਢਾ ਜੀ ਨਗਰ ਨੇੜੇ ਮਿਠੂ ਬਸਤੀ ਜਲੰਧਰ ਮੌਜੂਦ ਸੀ। ਇਸ ਦੌਰਾਨ ਪੁਲਸ ਨੂੰ 2 ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਦੀ ਸ਼ੱਕ ਦੇ ਆਧਾਰ ’ਤੇ ਜਦੋਂ ਚੈਕਿੰਗ ਕੀਤੀ ਗਈ

ਤਾਂ ਇਕ ਨੌਜਵਾਨ ਅਮਿਤ ਕੁਮਾਰ ਪੁੱਤਰ ਕਰਨ ਕੁਮਾਰ ਵਾਸੀ ਵਾਰਡ ਨੰਬਰ 13 ਦਾਣਾ ਮੰਡੀ ਪੱਟੀ ਤਰਨਤਾਰਨ, ਜਿਸ ਪਾਸੋਂ 130 ਗ੍ਰਾਮ ਹੈਰੋਇਨ ਅਤੇ ਦੂਜਾ ਨੌਜਵਾਨ ਜਿਸ ਦਾ ਨਾਮ ਨਰਿੰਦਰ ਕੁਮਾਰ ਉਰਫ ਰਾਜਨ ਪੁੱਤਰ ਤਿਕਲ ਰਾਜ ਵਾਸੀ ਪਿੰਡ ਭਿੰਡੀ ਸੈਦਾ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਹੈਰੋਇਨ ਦੀ ਬਰਾਮਦਗੀ ਹੋਣ ਉਪਰੰਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button