ताज़ा खबरधार्मिकपंजाब

ਬਾਬਾ ਸਾਹਿਬ ਜੀ ਦੀ 130 ਜਯੰਤੀ ਦੇ ਮੌਕੇ ਆਧਸ (ਹਾਜੀਪੁਰ) ਇਕਾਈ ਵਲੋ ਵਿਸ਼ੇਸ਼ ਸਤਸੰਗ ਦਾ ਕੀਤਾ ਆਯੋਜਨ

ਹਾਜੀਪੁਰ,14 ਅਪ੍ਰੈਲ (ਜਸਵੀਰ ਸਿੰਘ ਪੁਰੇਵਾਲ) : ਆਦਿ ਧਰਮ ਸਮਾਜ(ਆਧਸ) ਹਾਜੀਪੁਰ ਵਲੋਂ ਸ਼੍ਰੀ ਰਾਜੀਵ ਸਾਹੂ ਜੀ ਦੀ ਅਗਵਾਈ ਹੇਠ ਬਾਬਾ ਸਾਹਿਬ ਅੰਬੇਦਕਰ ਜੀ ਦੀ 130 ਜਯੰਤੀ ਢੇ ਮੌਕੇ ਤੇ ਭਗਵਾਨ ਵਾਲਮੀਕਿ ਅਨੰਤ ਹਾਜੀਪੁਰ ਵਿਖੇ ਇੱਕ ਵਿਸੇਸ ਸਤਿਸੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਸਾਰੇ ਆਧਸ ਮੈਂਬਰਾਂ ਵਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਜਿਸ ਤੋਂ ਬਾਦ ਵਿਸ਼ੇਸ਼ ਮਹਿਮਾਨ ਵੀਰੇਸ਼ ਰਾਜ ਕੁਮਾਰ ਅਤਿਕਾਏ ਜੀ ਨੇ ਆਪਣੇ ਮਿੱਠੇ ਕੰਠ ਵਿੱਚੋ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕੀਤੀ ਅਤੇ ਬਾਬਾ ਸਾਹਿਬ ਜੀ ਵਲੋਂ ਦਲਿਤਾਂ ਵਾਸਤੇ ਕੀਤੇ ਕਾਰਜਾਂ ਉੱਤੇ ਵਿਸ਼ੇਸ਼ ਤੋਰ ਤੇ ਚੰਨਣ ਪਾਇਆ । ਇਸ ਮੌਕੇ ਦਿਲਬਾਗ ਦੈਵੰਤਕ ਅਤੇ ਸਰਬਨ ਦ੍ਰਵਿੜ ਜੀ ਵਲੋ ਧਾਰਮਿਕ ਭਜਨਾ ਰਾਹੀਂ ਆਈ ਹੋਈ ਸੰਗਤ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ।ਇਸ ਮੌਕੇ ਸਾਰੇ ਆਧਸ ਮੈਂਬਰਾਂ ਵਲੋਂ ਵੀਰੇਸ਼ ਰਾਜ ਕੁਮਾਰ ਅਤਿਕਾਏ ਜੀ ਦਾ ਅਸਮਾਨੀਂ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਰਾਜੀਵ ਸਾਹੂ ਜੀ ਵਲੋਂ ਧਾਰਮਿਕ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜਾਉਣ ਲਈ ਸਾਰੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਹਾਜੀਪੁਰ ਦੇ ਮੌਜੂਦਾ ਸਰਪੰਚ ਕਿਸ਼ੋਰ ਕੁਮਾਰ ,ਹਰੀ ਗਿੱਲ, ਹਰੀ ਖੁੰਦਪੂਰ, ਪਾਲੀ,ਸਾਗਰ,ਰਾਜ ਕੁਮਾਰ,ਵਿਕਾਸ,ਅਜੇ ਕੁਮਾਰ,ਕੁਲਦੀਪ,ਸੂਰਜ,ਸੰਜੀਵ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button