ਹੜ ਪੀੜਤਾਂ ਦੀ ਮਦਦ ਦੇ ਲਈ ਅੱਗੇ ਵਧ ਕੇ ਸੇਵਾ ਨਿਭਾ ਰਹੇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰ
ਸੰਤ ਬਾਬਾ ਤਾਰਾ ਸਿੰਘ ਜੀ, ਚਰਨਸੇਵਕ ਸੰਤ ਬਾਬਾ ਘੋਲਾ ਸਿੰਘ ਜੀ ਅਤੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਦੀ ਅਗਵਾਈ ਹੇਠ ਹੜ੍ਹ ਪੀੜਤ ਲੋਕਾਂ ਨੂੰ ਸੇਵਾਵਾਂ ਜਾਰੀ

ਬਾਬਾ ਬਕਾਲਾ ਸਾਹਿਬ 01 ਸਤੰਬਰ (ਸੁਖਵਿੰਦਰ ਬਾਵਾ) : ਪੰਜਾਬ ਦਾ ਖਾਸ ਕਰ ਮਾਝਾ ਖੇਤਰ ਇਸ ਸਮੇਂ ਰਾਵੀ ਦਰਿਆ ਵਿੱਚ ਆਏ ਬੇਹਦ ਪਾਣੀ ਦੀ ਮਾਰ ਕਾਰਨ ਹੜਾਂ ਦੀ ਮਾਰ ਝੱਲ ਰਿਹਾ ਹੈ। ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਕਈ ਦਰਜਨਾਂ ਪਿੰਡ ਇਹਨਾਂ ਹੜਾਂ ਦੇ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਹੁਣ ਹਾਲਾਤ ਅਜਿਹੇ ਹਨ ਕਿ ਬੇਹੱਦ ਨੁਕਸਾਨ ਝੱਲ ਰਹੇ ਇਹਨਾਂ ਪਰਿਵਾਰਾਂ ਦੇ ਨਾਲ ਆਪਣੇ ਪਰਿਵਾਰ ਵਾਂਗ ਖੜਨ ਦੀ ਲੋੜ ਹੈ।। ਇਸੇ ਦੇ ਚਲਦੇ ਹੋਏ ਜਿੱਥੇ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਦੇ ਅਧੀਨ ਆਉਂਦੇ ਵੱਖ-ਵੱਖ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ। ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਸਿਆਸੀ ਪਾਰਟੀਆਂ ਦੇ ਵਲੰਟੀਅਰਾਂ ਤੋਂ ਇਲਾਵਾ ਕਾਰ ਸੇਵਾ ਸਰਹਾਲੀ ਸਾਹਿਬ ਤੋਂ
ਸੰਤ ਬਾਬਾ ਤਾਰਾ ਸਿੰਘ ਜੀ, ਚਰਨ ਸੇਵਕ ਸੰਤ ਬਾਬਾ ਘੋਲਾ ਸਿੰਘ ਅਤੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਗੁਰਨਾਮ ਸਿੰਘ ਜੀ ਦੀ ਅਗਵਾਈ ਹੇਠ ਸੇਵਾਦਾਰਾਂ ਦੇ ਵੱਖ-ਵੱਖ ਜਥਿਆਂ ਵੱਲੋਂ ਡੇਰਾ ਬਾਬਾ ਨਾਨਕ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਦੇ ਵਿੱਚ ਪੀਣ ਯੋਗ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ।। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸੇਵਾ ਦੇ ਤੌਰ ਉੱਤੇ ਪੀਣ ਯੋਗ ਪਾਣੀ ਦੀਆਂ ਭਰੀਆਂ ਤਿੰਨ ਗੱਡੀਆਂ ਡੇਰਾ ਬਾਬਾ ਨਾਨਕ ਵਿੱਚ ਵਰਤਾਈਆਂ ਗਈਆਂ ਹਨ।ਗੱਲਬਾਤ ਦੌਰਾਨ ਉਨਾਂ ਦੇਸ਼ ਵਿਦੇਸ਼ ਦੇ ਵਿੱਚ ਵੱਸਦੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਦੁੱਖ ਦੀ ਇਸ ਘੜੀ ਦੇ ਵਿੱਚ ਸਾਨੂੰ ਆਪਣੇ ਇਸ ਹੜ ਪ੍ਰਭਾਵਿਤ ਖੇਤਰਾਂ ਵਿੱਚ ਰਹਿੰਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਲੋੜ ਹੈ। ਉਹਨਾਂ ਕਿਹਾ ਕੀ ਜਦ ਤੱਕ ਪਾਣੀ ਉਤਰਦਾ ਨਹੀਂ ਉਦੋਂ ਤੱਕ ਖਾਣ ਪੀਣ ਦੀ ਸਮਗਰੀ ਅਤੇ ਉਸ ਤੋਂ ਬਾਅਦ ਇਹਨਾਂ ਪਰਿਵਾਰਾਂ ਦੇ ਮੁੜ ਵਸੇਬੇ ਲਈ ਜਮੀਨਾਂ ਨੂੰ ਪੱਧਰਾ ਕਰਨ, ਰੇਤਾ ਨੂੰ ਹਟਾਉਣ ਅਤੇ ਫਸਲਾਂ ਨਾ ਹੋਣ ਤੱਕ ਇਹਨਾਂ ਦੇ ਦੁੱਖ ਵਿੱਚ ਖੜਨ ਦੀ ਲੋੜ ਹੈ। ਜਿਸ ਲਈ ਲੋਕ ਖੁਦ ਇਹਨਾਂ ਪਿੰਡਾਂ ਦਾ ਦੌਰਾ ਕਰਨ ਅਤੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਜਮੀਨੀ ਪੱਧਰ ਤੇ ਆਣ ਕੇ ਇਹ ਸੱਚੀ ਸੇਵਾ ਕਰਨ।।
ਇਸ ਮੌਕੇ ਬਾਬਾ ਰੇਸ਼ਮ ਸਿੰਘ ਅਤੇ ਬਾਬਾ ਅਵਤਾਰ ਸਿੰਘ ਨੇ ਆਪਣੇ ਮੋਬਾਈਲ ਨੰਬਰ ਵੀ ਦਿੱਤੇ ਤਾਂ ਜੋਂ ਪਰਿਵਾਰ ਓਹਨਾਂ ਨਾਲ਼ ਸੰਪਰਕ ਕਰ ਸਕਣ ਪਸ਼ੂਆਂ ਵਾਸਤੇ ਚਾਰਾ, ਤੂੜੀ, ਅਤੇ ਚੋਕਰ ਆਦਿ ਲਈ ਮੋਬਾਈਲ ਨੰਬਰ 6284545871, 9815130153 ਇਸ ਮੋਕੇ ਸੇਵਾਦਾਰ ਸਾਬਕਾ ਸਰਪੰਚ ਜਗਤਾਰ ਸਿੰਘ ਗਗਨਭਾਣਾ, ਰਣਜੀਤ ਸਿੰਘ ਕੰਮੋਕੇ, ਹੈਪੀ ਸ਼ਾਹ ਭਲੋਜਲਾ, ਪਪਾ ਸ਼ਾਹ ਸਠਿਆਲਾ ਆਦਿ ਹਾਜ਼ਰ ਸਨ