ताज़ा खबरपंजाब

ਚੋਹਲਾ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਮਹਾਂਸ਼ਿਵਰਾਤਰੀ

ਚੋਹਲਾ ਸਾਹਿਬ/ਤਰਨਤਾਰਨ, 2 ਮਾਰਚ (ਰਾਕੇਸ਼ ਨਈਅਰ) :- ਸ਼ਿਵ ਮੰਦਿਰ ਚੋਹਲਾ ਸਾਹਿਬ ਵਿਖੇ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼ਿਵ ਮੰਦਿਰ ਸੇਵਾ ਸੁਸਾਇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਦੌਰਾਨ ਮੰਦਿਰ ਦੀ ਸਜਾਵਟ ਰੰਗ-ਬਿਰੰਗੇ ਫੁੱਲਾਂ ਅਤੇ ਲਾਈਟਾਂ ਨਾਲ ਬੜੇ ਹੀ ਸੁੰਦਰ ਤਰੀਕੇ ਨਾਲ ਕੀਤੀ ਗਈ।ਸਾਰਾ ਦਿਨ ਮੰਦਿਰ ਵਿੱਚ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ ਗਿਆ।ਮੰਦਿਰ ਵਿੱਚ ਵੱਡੀ ਗਿਣਤੀ ਵਿੱਚ ਸਰਧਾਲੂਆਂ ਵਲੋਂ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ।ਰਾਤ ਨੂੰ ਹੋਏ ਜਾਗਰਣ ਵਿੱਚ ਰਾਹੁਲ ਹੰਸ ਅਤੇ ਪਾਰਟੀ ਵਲੋਂ ਮਨਮੋਹਿਕ ਭੇਟਾਂ ਨਾਲ ਸ਼ਿਵ ਭਗਤਾਂ ਨੂੰ ਝੂਮਣ ਲਾਇਆ।ਇਸ ਮੌਕੇ ਮੰਦਿਰ ਕਮੇਟੀ ਵਲੋਂ ਜਾਗਰਣ ਪਾਰਟੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਦਿਨ ਅਤੇ ਰਾਤ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦੇ ਅਤੁੱਟ ਭੰਡਾਰੇ ਵਰਤਾਏ ਗਏ।ਇਸ ਮੌਕੇ ਪੰਡਤ ਕੁੰਦਨ ਜੀ,ਰਾਜਨ ਕੁੰਦਰਾ,ਸ਼ਿਵ ਨਰਾਇਣ ਸ਼ੰਭੂ, ਰਕੇਸ਼ ਕੁਮਾਰ ਬਿੱਲਾ, ਵਿਜੇ ਕੁੰਦਰਾ,ਪਰਮਜੀਤ ਜੋਸ਼ੀ,ਰਮਨ ਧੀਰ,ਰਾਕੇਸ਼ ਕੁਮਾਰ ਬਿੱਲਾ, ਤਰਸੇਮ ਨਈਅਰ, ਮਦਨ ਪਠਾਨੀਆ, ਰਾਕੇਸ਼ ਨਈਅਰ,ਬਲਦੇਵ ਰਾਜ,ਅਨਿਲ ਕੁਮਾਰ ਬੱਬਲੀ ਸ਼ਾਹ,ਪ੍ਰਦੀਪ ਹੈਪੀ, ਚੰਦਰ ਮੋਹਨ ਲਾਲੀ, ਭੁਪਿੰਦਰ ਕੁਮਾਰ ਨਈਅਰ,ਅਸ਼ਵਨੀ ਕੁਮਾਰ ਰਾਜੂ, ਅਮਿਤ ਨਈਅਰ,ਨਰੇਸ਼ ਕੁਮਾਰ ਆੜਤੀ, ਸੁਰਿੰਦਰ ਭਗਤ, ਗੁਲਸ਼ਨ ਕੁਮਾਰ ਫਰੂਟ ਵਾਲੇ,ਸੋਨੂੰ ਚਾਵਲਾ, ਰਾਕੇਸ਼ ਕੁਮਾਰ ਆਨੰਦ,ਬਸੰਤ ਕੁਮਾਰ,ਰਜੀਵ ਕੁਮਾਰ ਲਾਲੀ, ਕ੍ਰਿਸ਼ਨ ਆਨੰਦ,ਬੱਬੂ, ਦੀਪਕ ਸੋਨੀ,ਵਿਪਨ ਨਈਅਰ,ਬੱਬਲੂ,ਮੁਸਕਾਨ ਬਿਊਟੀ ਪਾਰਲਰ ਵਾਲੇ ਆਦਿ ਵਲੋਂ ਸੇਵਾ ਨਿਭਾਈ ਗਈ।

Related Articles

Leave a Reply

Your email address will not be published. Required fields are marked *

Back to top button