ताज़ा खबरपंजाब

ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਨਿਗਰਾਨੀ ਹੇਠ ਜੰਡਿਆਲਾ ਗੁਰੂ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ : ਰਣਧੀਰ ਸਿੰਘ ਮਲਹੋਤਰਾ

ਜੰਡਿਆਲਾ ਗੁਰੂ 7 ਮਈ (ਕੰਵਲਜੀਤ ਸਿੰਘ ਲਾਡੀ) : ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਸੋਚ ਅਨੁਸਾਰ ਜੰਡਿਆਲਾ ਗੁਰੂ ਵਿੱਚ ਰਹਿੰਦੇ ਅਧੂਰੇ ਸਾਰੇ ਕੰਮ ਜਲਦ ਹੀ ਪੂਰੇ ਕੀਤੇ ਜਾਣਗੇ । ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਰਣਧੀਰ ਸਿੰਘ ਮਲਹੋਤਰਾ ਮੀਤ ਪ੍ਰਧਾਨ ਜੰਡਿਆਲਾ ਗੁਰੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਅੱਜ ਬਰਤਨਾਂ ਵਾਲੇ ਬਾਜ਼ਾਰ ਪੁਰਾਣੀਆਂ ਖਰਾਬ ਹੋ ਚੁੱਕੀਆਂ ਲਾਈਟਾਂ ਨੂੰ ਬਦਲਿਆ ਜਾ ਰਿਹਾ ਹੈ ਤਾਂ ਜੋ ਜਨਤਾ ਨੂੰ ਹਨੇਰੇ ਸਵੇਰੇ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ ਕਿਉਂਕਿ ਇਸ ਬਾਜ਼ਾਰ ਚੋ  ਲੋਕ ਬਾਹਰੋਂ ਕਬਾੜ ਦਾ ਸਮਾਨ ਲੈਣ ਜਾਂਦੇ ਹਨ ਅਤੇ ਜਿਆਦਾਤਰ ਰਾਤ ਨੂੰ ਲੇਟ ਹੋ ਜਾਂਦੇ ਹਨ । ਇਸ ਮੌਕੇ ਉਹਨਾਂ ਨਾਲ ਹਰਦੇਵ ਸਿੰਘ ਰਿੰਕੂ ਕੋਂਸਲਰ, ਸੁਖਵਿੰਦਰ ਸਿੰਘ ਗੋਲਡੀ ਕੋਂਸਲਰ, ਰਾਜਾ ਚੰਦੀ ਨਗਰ ਕੋਂਸਲ ਅਧਿਕਾਰੀ , ਮੰਗਤ ਰਾਮ, ਪਰਮਦੀਪ ਸਿੰਘ ਹੈਰੀ , ਅਰਵਿੰਦਰ ਸਿੰਘ ਪਿੰਟੂ, ਇੰਦਰਜੀਤ ਮਹਿਤਾ, ਆਦਿ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button