
ਬਾਬਾ ਬਕਾਲਾ ਸਾਹਿਬ 01 ਅਕਤੂਬਰ (ਸੁਖਵਿੰਦਰ ਬਾਵਾ) : ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਅੰਦਰ ਆਉਂਦੇ ਪਿੰਡ ਧੂਲ ਕਾ ਵਿਖੇ ਸੱਤਿਆ ਐਲੀਮੈਂਟਰੀ ਸਕੂਲਾਂ ਵੱਲੋਂ ਸਵੱਛ ਅਭਿਆਨ ਤਹਿਤ ਰੈਲੀ ਕੱਢੀ ਗਈ ਇਹ ਰੈਲੀ ਪਿੰਡ ਅਤੇ ਬਾਜ਼ਾਰ ਵਿਚ ਲੋਕਾਂ ਨੂੰ ਸਾਫ ਸਫ਼ਾਈ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ, ਅਤੇ ਨੁੱਕੜ ਨਾਟਕ ਵੀ ਕੀਤਾ ਗਿਆ ਇਸ ਰੈਲੀ ਵਿਚ ਸਮੂਹ ਸਟਾਫ ਵਿਦਿਆਰਥੀ ਓਹਨਾਂ ਦੇ ਮਾਪੇ ਅਤੇ ਪਿੰਡ ਦੇ ਲੋਕਾਂ ਨੇ ਹਿੱਸਾ ਲਿਆ।
ਇਸ ਮੋਕੇ ਸਕੂਲ਼ ਦੇ ਮੁਖੀ ਮੈਡਮ ਹਰਪ੍ਰੀਤ ਕੌਰ ਅਮਨਪ੍ਰੀਤ ਕੌਰ ਸਿਮਰਨਜੀਤ ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਕੁਲਜੀਤ ਕੌਰ, ਮਨਬੀਰ ਕੌਰ, ਗੁਰਜੀਤ ਕੌਰ, ਨਵਦੀਪ ਕੌਰ, ਕੰਵਲਜੀਤ ਕੌਰ ਆਦਿ ਹਾਜਿਰ ਸਨ।