
ਜੰਡਿਆਲਾ ਗੁਰੂ, 08 ਅਗਸਤ (ਕੰਵਲਜੀਤ ਸਿੰਘ ਲਾਡੀ) : ਪੰਜਾਬ ਵਿੱਚ ਮੁੱਖ ਤਿਉਹਾਰ ਰੱਖੜੀ ਦਾ ਭੈਣ-ਭਰਾ ਦੇ ਪਿਆਰ ਅਤੇ ਸਨੇਹ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਖੇ ਵੱਖਰੇ ਅੰਦਾਜ਼ ਨਾਲ ਮਨਾਇਆ ਗਿਆ। ਇਸ ਮੌਕੇ ਉੱਤੇ ਸਕੂਲ ਵਿੱਚ ਐਲ. ਕੇ. ਜੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਰੱਖੜੀ ਬਣਾਉਣ ਦੀ ਵਿਸ਼ੇਸ਼ ਗਤਿਵਿਧੀ ਆਯੋਜਿਤ ਕੀਤੀ ਗਈ।ਬੱਚਿਆਂ ਨੂੰ ਘਰ ਵਿੱਚ ਮੌਜੂਦ ਪੁਰਾਣੀਆਂ ਅਤੇ ਬੇਕਾਰ ਸਮੱਗਰੀ ਦੀ ਵਰਤੋਂ ਕਰਕੇ ਸੁੰਦਰ ਰੱਖੜੀਆਂ ਬਣਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ।
ਸੈਂਟ ਸੋਲਜਰ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਵੱਖਰੇ ਅੰਦਾਜ਼ ਨਾਲ ਮਨਾਇਆ ਗਿਆ”ਵੈਸਟ ਤੋਂ ਵੈਲਥ” ਦੀ ਥੀਮ ਅਧੀਨ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਕਲਾ ਦੀ ਕਾਬਲੀਅਤ ਨਾਲ ਕਈ ਸੁੰਦਰ ਰੱਖੜੀਆਂ ਤਿਆਰ ਕੀਤੀਆਂ। ਇਸ ਦੇ ਨਾਲ ਹੀ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਜੇਤੂ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ:ਮੰਗਲ ਸਿੰਘ ਕਿਸਨਪੁਰੀ ਜੀ ਨੇ ਕਿਹਾ ਕਿ ਅਜਿਹੀਆਂ ਗਤਿਵਿਧੀਆਂ ਰਾਹੀਂ ਵਿਦਿਆਰਥੀਆਂ ਵਿੱਚ ਲੁਕੀਆਂ ਵਿਲੱਖਣ ਕਲਾਵਾਂ ਅਤੇ ਪ੍ਰਤਿਭਾ ਨੂੰ ਉਭਾਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟ ਬੱਚਿਆਂ ਦੀ ਸਿਰਜਣਾਤਮਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ।
ਸਕੂਲ ਦੇ ਪ੍ਰਿੰਸਿਪਲ ਮੈਡਮ ਅਮਰਪ੍ਰੀਤ ਕੌਰ ਨੇ ਵੀ ਬੱਚਿਆਂ ਦੁਆਰਾ ਤਿਆਰ ਕੀਤੀਆਂ ਰੱਖੜੀਆਂ ਦੀ ਭਰਭੂਰ ਸਰਾਹਣਾ ਕੀਤੀ ਅਤੇ ਕਿਹਾ ਕਿ ਇਹਨਾਂ ਵਿਚੋਂ ਕਈ ਰੱਖੜੀਆਂ ਬਜ਼ਾਰ ਵਿਚ ਮੌਜੂਦ ਰੱਖੜੀਆਂ ਨਾਲੋਂ ਵੀ ਜਿਆਦਾ ਸੋਹਣੀਆਂ ਲੱਗ ਰਹੀਆਂ ਸਨ। ਉਹਨਾਂ ਕਿਹਾ ਕਿ ਆਓ ਇਸ ਪਵਿੱਤਰ ਤਿਉਹਾਰ ਨੂੰ ਖੁਸ਼ੀਆਂ ਖੇੜਿਆਂ ਨਾਲ ਮਨਾਈਏ ਅਤੇ ਹਰ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਮਹਿਕਣ। ਇਸ ਮੌਕੇ ਉੱਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਮੈਡਮ ਸ਼ਿਲਪਾ ਸ਼ਰਮਾ, ਨਿਲਾਕਸੀ ਗੁਪਤਾਕੋਆਰਡੀਨੇਟਰ,ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।