
ਜੰਡਿਆਲਾ ਗੁਰੂ 21ਜੂਨ (ਕੰਵਲਜੀਤ ਸਿੰਘ ਲਾਡੀ) : ਅੱਜ ਸਾਰੀ ਦੁਨੀਆ ਏਕਤਾ ਸਿਹਤ ਅਤੇ ਅੰਦਰੂਨੀ ਸ਼ਾਂਤੀ ਨੂੰ ਉਤਸਾਹਿਤ ਕਰਦੇ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਇਕੱਠੀ ਹੁੰਦੀ ਹੈ ਇਸੇ ਤਹਿਤ ਸੈੰਟ ਸੋਲਜਰ ਇਲੀਟ ਕਾਨਵੇਂਟ ਸਕੂਲ ਜੰਡਿਆਲਾ ਗੁਰੂ ਵਿੱਚ ਵੀ ਇਸ ਖਾਸ ਦਿਨ ਨੂੰ ਬੜੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ,ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੇ ਹੋਏ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕੀਤਾ ।ਅਭਿਆਸ ਵਿੱਚ ਵੱਖ-ਵੱਖ ਆਸਣ ਸਾਹ ਨਿਯੰਤਰਣ ਅਤੇ ਦਿਮਾਗੀ ਅਭਿਆਸ ਆਦਿ ਸ਼ਾਮਿਲ ਸਨ।
ਯੋਗ ਰਾਹੀਂ ਅਸੀਂ ਧਿਆਨ ਕੇਂਦਰਿਤ ਕਰਨ ਅਤੇ ਅੰਦਰੂਨੀ ਸ਼ਾਂਤੀ ਪੈਦਾ ਕਰਨ ਵਿਚ ਸਹਾਈ ਹੁੰਦੇ ਹਾਂ। ਇਹ ਯੋਗ ਕੈਂਪ ਸਵੇਰੇ 6 ਵਜੇ ਸ਼ੁਰੂ ਹੋਇਆ ਅਤੇ ਸਾਡੇ ਸੱਤ ਵਜੇੰ ਸਮਾਪਤ ਹੋਇਆ। ਇਹ ਯੋਗ ਕੈਂਪ ਸਕੂਲ ਦੇ ਸ਼ਾਨਦਾਰ ਆਡੀਟੋਰੀਅਮ ਵਿੱਚ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਆਪਣੇ ਯੋਗ ਹੁਨਰਾਂ ਰਾਹੀਂ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ ਅਤੇ ਵੱਖ-ਵੱਖ ਆਸਣਾਂ ਦਾ ਅਭਿਆਸ ਕੀਤਾ। ਯੋਗ ਦੌਰਾਨ ਹਰ ਕਿਸੇ ਨੂੰ ਸੱਚਮੁੱਚ ਬਹੁਤ ਹਲਕਾ ਅਤੇ ਤਾਜ਼ਾ ਮਹਿਸੂਸ ਹੋਇਆ।
ਯੋਗ ਕੈਂਪ ਦੀ ਸਮਾਪਤੀ ਤੇ ਸਾਰਿਆਂ ਦੇ ਲਈ ਖਾਸ ਤੌਰ ਤੇ ਹਰਬਲ ਚਾਹ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਵਿਦਿਆਰਥੀਆਂ ਅਧਿਆਪਕਾਂ ਅਤੇ ਉਨਾਂ ਦੇ ਮਾਪਿਆਂ ਨੂੰ ਦਿਲੋਂ ਵਧਾਈਆਂ। ਆਓ ਆਪਣੇ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਅਪਣਾਈਏ ਅਤੇ ਸਿਹਤ ਬੰਦ ਰਹੀਏ।