कोविड -19ताज़ा खबरपंजाब

ਸੀ ਐਚ ਸੀ ਤਰਸਿੱਕਾ ਬਲਾਕ ਵਿੱਚ ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਿਆ

ਜੰਡਿਆਲਾ ਗੁਰੂ, 04 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦੇ ਪਿੰਡ ਤਰਸਿੱਕਾ ਸੀ ਐਚ ਸੀ ਕਿ ਬਲਾਕ ਵਿਖੇ ਐਸ ਐਮ ਓ ਡਾਕਟਰ ਵਿਨੋਦ ਕੁਮਾਰ ਤੇ ਐਸ ਐਮ ਆਈ ਅਜਮੇਰ ਸਿੰਘ ਸੋਹੀ ਸੀ ਅਗੁਵਾਈ ਵਿਚ ਕੋਵਿਡ-19 ਦੀ ਵੈਕਸਿਨ ਦੇ ਇੰਜੈਕਸ਼ਨ ਲਾਏ ਗਏ। ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਲੱਗਭਗ 210 ਟੀਕੇ ਲਗਾਏ ਗਏ। ਲੋਕਾ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਸੰਬੰਧ ਵਿੱਚ ਐਸ ਐਮ ਓ ਤਰਸਿੱਕਾ ਵਲੋ ਸੈਸ਼ਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।

ਇਸ ਵਿੱਚ ਟੀਮ ਇੰਚਾਰਜ ਅਜਮੇਰ ਸਿੰਘ ਸੋਹੀ ਤੇ ਬੀ ਈ ਕਮਲਦੀਪ ਭੱਲਾ ਨੂੰ ਇਹ ਜਿੰਮੇਵਾਰੀ ਸੌਂਪੀ ਗਈ।ਜਿਨਾ ਦੀ ਦੇਖਰੇਖ ਹੇਠ ਇਹ ਕੰਮ ਪੂਰੀ ਤਰ੍ਹਾਂ ਸੰਚਾਰੂ ਰੂਪ ਵਿੱਚ ਚੱਲ ਸਕੇ। ਇਸ ਕੈਂਪ ਵਿਚ ਦੂਸਰੀਆ ਟੀਮਾਂ ਨੇ ਵੀ ਆਪਣੀ ਜਿੰਮੇਵਾਰੀ ਪੂਰੇ ਤਨਦੇਹੀ ਨਾਲ ਨਿਭਾਈ।ਜਿਸ ਵਿੱਚ ਕੁਲਵਿੰਦਰ ਬਾਠ, ਏ ਐਨ ਐਮ ਕੰਵਲਜੀਤ ਕੌਰ,ਕਲਰਕ ਸੁਖਬੀਰ ਕੌਰ, ਐਲ ਐਚ ਵੀ ਦਲਜੀਤ ਕੌਰ, ਏ ਐਸ ਆਈ ਕੁਲਵਿੰਦਰ ਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

Related Articles

Leave a Reply

Your email address will not be published. Required fields are marked *

Back to top button