ताज़ा खबरपंजाब

ਸਿੱਖ ਧਰਮ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੀਆਂ ਔਰਤਾਂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ : ਸਿੱਖ ਤਾਲਮੇਲ ਕਮੇਟੀ

ਜਲੰਧਰ 22 ਦਸੰਬਰ (ਅਮਨਦੀਪ ਸਿੰਘ) : ਆਪਣੀ ਫੇਸਬੁੱਕ ਆਈ ਡੀ ਤੇ ਸਿੱਖ ਧਰਮ ਖਿਲਾਫ ਅਤੇ ਉਸ ਦੀ ਮਾਣ ਮਰਿਆਦਾ ਦੇ ਖ਼ਿਲਾਫ਼ ਭੱਦੀ ਤੇ ਇਤਰਾਜ਼ਯੋਗ ਪੋਸਟਾਂ ਪਾਉਣ ਵਾਲੀਆਂ ਦੋ ਔਰਤਾਂ ਪੂਜਾ ਪਰਾਸ਼ਾਰ ਤੇ ਉਪਮਾ ਕਾਲ਼ਾ ਦੇ ਖ਼ਿਲਾਫ਼ ਸਿੱਖ ਕੌਮ ਵਿਚ ਜ਼ਬਰਦਸਤ ਰੋਸ ਹੈ। ਜਿਸ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਵੱਲੋਂ ਪੁੁਲੀਸ ਕਮਿਸ਼ਨਰ ਜਲੰਧਰ ਦੇ ਨਾਮ ਤੇ ਇਕ ਸ਼ਿਕਾਇਤ ਪੱਤਰ ਪੁੁਲੀਸ ਕਮਿਸ਼ਨਰ ਦੀ ਗ਼ੈਰਹਾਜ਼ਰੀ ਵਿੱਚ ਜੁਆਇੰਟ ਪੁਲੀਸ ਕਮਿਸ਼ਨਰ ਦੀਪਕ ਪਾਰਖ ਨੂੰ ਦਿੱਤਾ ਗਿਆ ਇਸ ਮੌਕੇ ਤੇ ਏ ਡੀ ਸੀ ਪੀ ਉੁਮਰ ਸੂਹੇਲ ਵੀ ਹਾਜ਼ਰ ਸਨ।ਸ਼ਿਕਾਇਤ ਵਿੱਚ ਉਹ ਸਾਰੇ ਸਬੂਤ ਨਾਲ ਨੱਥੀ ਕੀਤੇ ਗਏ ਜੋ ਇਨ੍ਹਾਂ ਦੋਨਾਂ ਬੀਬੀਆਂ ਵੱਲੋਂ ਸਿੱਖ ਧਰਮ ਖ਼ਿਲਾਫ਼ ਵਰਤੇ ਗਏ,ਇਸ ਮੌਕੇ ਤੇ ਹਰਪਾਲ ਸਿੰਘ ਚੱਢਾ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਤੇ ਅਮਨਜੋਤ ਸਿੰਘ ਢੱਲ ਨੇ ਕਿਹਾ ਕਿ ਸਾਡੇ ਗੁਰੂ ਸਾਹਿਬ ਸਾਨੂੰ ਸਭ ਧਰਮਾਂ ਦਾ ਆਦਰ ਕਰਨਾ ਸਿਖਾਉਂਦੇ ਨੇ ਅਸੀਂ ਸਭ ਧਰਮਾਂ ਦਾ ਆਦਰ ਕਰਦੇ ਹਾਂ ਪਰ ਕੋਈ ਸਾਡੇ ਸਿੱਖ ਧਰਮ ਬਾਰੇ ਊਲ ਜਲੂਲ ਬੋਲੇ ਜਾਂ ਲਿਖੇ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ।

ਜੁੁਆਇੰਟ ਪੁਲੀਸ ਕਮਿਸ਼ਨਰ ਦੀਪਕ ਪਾਰਖ਼ ਨੇ ਯਕੀਨ ਦਿਵਾਇਆ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਅਤੇ ਕਿਸੇ ਨੂੰ ਮਾਹੌਲ ਵਿਗਾੜਨ ਦੀ ਇਜਾਜ਼ਤ ਨਹੀਂ ਦੇਵਾਂਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਰੋਬਿਨ ਗੁਰਜੀਤ ਸਿੰਘ ਸਤਨਾਮੀਆ ਵਿੱਕੀ ਸਿੰਘ ਖਾਲਸਾ ਪ੍ਰਭਜੋਤ ਸਿੰਘ ਖਾਲਸਾ ਗੁੁਰਦੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਲਖਬੀਰ ਸਿੰਘ ਲੱਕੀ ਹਰਜੀਤ ਸਿੰਘ ਬਾਬਾ ਜਸਵਿੰਦਰ ਸਿੰਘ ਅਮਨਜੋਤ ਸਿੰਘ ਸਿਮਰਨਜੀਤ ਸਿੰਘ ਪ੍ਰਿਤਪਾਲ ਸਿੰਘ ਆਦਿ ਸ਼ਿਕਾਇਤ ਪੱਤਰ ਦੇਣ ਵੇਲੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button