ताज़ा खबरपंजाब

ਸਿੱਖਿਆ ਕ੍ਰਾਂਤੀ ਦੇ ਦੂਸਰੇ ਗੇੜ ਵਿੱਚ ਦਲਬੀਰ ਸਿੰਘ ਟੌਂਗ ਨੇ ਬਾਬਾ ਬਕਾਲਾ ਸਾਹਿਬ ਹਲਕੇ ਵਿੱਚ ਪੰਜ ਸਕੂਲਾਂ ਵਿੱਚ ਕੀਤੇ ਉਦਘਾਟਨ

ਰਈਆ, 09 ਅਪ੍ਰੈਲ( ਸੁਖਵਿੰਦਰ ਬਾਵਾ) : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਕੂਲਾਂ ਦਾ ਮੁਢਲਾ ਢਾਂਚਾ ਵਿਕਸਿਤ ਕਰਨ ਲਈ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦੇ ਦੂਸਰੇ ਪੜਾਅ ਵਿੱਚ ਅੱਜ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਆਪਣੇ ਹਲਕੇ ਵਿੱਚ ਪੰਜ ਸਕੂਲਾਂ ਵਿੱਚ ਵੱਖ-ਵੱਖ ਕੰਮਾਂ ਦੇ ਉਦਘਾਟਨ ਕੀਤੇ।

 ਅੱਜ ਉਹਨਾਂ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧੌਲ ਕਲਾਂ ਵਿੱਚ ਕਲਾਸ ਰੂਮ, ਸਰਕਾਰੀ ਪ੍ਰਾਇਮਰੀ ਸਕੂਲ ਧੂਲਕਾ ਵਿੱਚ ਸਕੂਲ ਦੀ ਚਾਰ ਦੁਆਰੀ, ਸਰਕਾਰੀ ਪ੍ਰਾਇਮਰੀ ਸਕੂਲ ਕਾਲੇਕੇ ਵਿੱਚ ਸਕੂਲ ਦੀ ਚਾਰ ਦਵਾਰੀ ਅਤੇ ਟਾਇਲਟ ਬਲਾਕ, ਸਰਕਾਰੀ ਪ੍ਰਾਇਮਰੀ ਸਕੂਲ ਸੁਧਾਰ ਰਾਜਪੂਤਾਂ ਵਿੱਚ ਆਧੁਨਿਕ ਕਲਾਸਰੂਮ ਅਤੇ ਸਰਕਾਰੀ ਹਾਈ ਸਕੂਲ ਸੁਧਾਰ ਰਾਜਪੂਤਾਂ ਵਿੱਚ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ। ਇਹਨਾਂ ਕੰਮਾਂ ਉੱਤੇ 33.32 ਲੱਖ ਰੁਪਏ ਦੀ ਲਾਗਤ ਆਈ ਹੈ।

  ਇਹ ਪ੍ਰੋਜੈਕਟ ਬੱਚਿਆਂ ਨੂੰ ਸਮਰਪਿਤ ਕਰਦੇ ਹੋਏ ਸ ਟੌਗ ਨੇ ਕਿਹਾ ਕਿ ਬੱਚਿਓ ਤੁਹਾਡਾ ਕੰਮ ਪੜਨਾ ਹੈ, ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ, ਅਸੀਂ ਤੁਹਾਨੂੰ ਪੜਨ ਵਾਸਤੇ ਵਧੀਆ ਮਾਹੌਲ ਦਿੱਤਾ ਹੈ । ਉਹਨਾਂ ਕਿਹਾ ਕਿ ਪੜ੍ਹਾਈ ਤੋਂ ਬਿਨਾਂ ਕੋਈ ਵੀ ਘਰ, ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ, ਸੋ ਸਾਰੇ ਬੱਚੇ ਸਕੂਲ ਵਿੱਚ ਇਸ ਬਿਹਤਰ ਸੇਵਾਵਾਂ ਦਾ ਲਾਭ ਲੈਣ ਅਤੇ ਅਧਿਆਪਕ ਇਹਨਾਂ ਵਧੀਆ ਮੁੱਢਲੇ ਢਾਂਚੇ ਨੂੰ ਬੱਚਿਆਂ ਲਈ ਵਰਤਦੇ ਹੋਏ ਸਿੱਖਿਆ ਦਾ ਦਾਨ ਦੇਣ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਉੱਤੇ ਜੋ ਰਾਸ਼ੀ ਖਰਚ ਕੀਤੀ ਗਈ ਹੈ ਤੁਹਾਡੇ ਵਧੀਆ ਭਵਿੱਖ ਲਈ ਕੀਤਾ ਗਿਆ ਨਿਵੇਸ਼ ਹੈ, ਸੋ ਤੁਸੀਂ ਤਰੱਕੀ ਕਰੋਗੇ ਤਾਂ ਪੰਜਾਬ ਤਰੱਕੀ ਕਰੇਗਾ । ਉਹਨਾਂ ਨੇ ਬੱਚਿਆਂ ਦੇ ਮਾਂ ਪਿਓ ਨੂੰ ਵੀ ਬੱਚਿਆਂ ਉੱਤੇ ਨਿਗਾਹ ਰੱਖਣ ਅਤੇ ਵੱਧ ਤੋਂ ਵੱਧ ਪੜ੍ਹਾਈ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਧੂਲਕਾ ਦੇ ਸਰਪੰਚ ਵਰਿੰਦਰ ਸਿੰਘ ਮਿੱਠੂ ਫਲਵਿੰਦਰ ਸਿੰਘ ਸਰਪੰਚ ਖਿਲਚਿਆਂ ਮਦਨ ਬਾਵਾ ਡਾਕਟਰ ਸਰਬਜੀਤ ਸਿੰਘ ਗੁਰਪ੍ਰਤਾਪ ਸਿੰਘ ਬਾਊ ਜੋਗਬੀਰ ਸਿੰਘ ਜੋਬਨ ਸਿੰਘ ਸਰਪੰਚ ਹੀਰਾ ਸਿੰਘ ਸਰਪੰਚ ਜਗਤਾਰ ਸਿੰਘ ਬਲਾਕ ਪ੍ਰਧਾਨ ਅਜੀਤ ਪਾਲ ਸੁਖਚੈਨ ਸਿੰਘ ਜੁਗਰਾਜ ਸਿੰਘ ਮਾਦਾ ਸਿੰਘ ਕੁਣੰਨ ਸਿੰਘ ਕੈਪਟਨ ਅੰਗਰੇਜ ਸਿੰਘ ਪਿਸਤੌਲ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button