ताज़ा खबरपंजाब

ਸਿੱਖਸ ਆੱਫ਼ ਅਮੇਰਿਕਾ ਦੇ ਵਫਦ ਨੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ, 27 ਦਸੰਬਰ (ਗੌਰਵ ਮੜੀਆ) : ਸਿੱਖਸ ਆਫ ਅਮੇਰਿਕਾ ਦਾ ਇੱਕ ਉੱਚ ਪੱਧਰੀ ਵਫਦ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਦੀ ਅਗਵਾਈ ਚ’ ਇੰਨੀ ਦਿਨੀ ਪਾਕਿਸਤਾਨ ਦੇ ਦੋਰੇ ਤੇ ਹੈ। ਇਸ ਵਫਦ ਵੱਲੋਂ ਜਿੱਥੇ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਉਥੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ ਸ਼ਰੀਫ ਨਾਲ ਵੀ ਮੁਲਾਕਾਤ ਕੀਤੀ ਗਈ ਇਸ ਮੌਕੇ ਸਰਕਾਰ ਵੱਲੋਂ ਸ.ਰਮੇਸ਼ ਸਿੰਘ ਅਰੋੜਾ ਪੰਜਾਬ ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਮੰਤਰੀ ਪੰਜਾਬ ਵੀ ਹਾਜ਼ਰ ਸਨ।

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਦੀ ਅਗਵਾਈ ਵਾਲੇ ਇਸ ਵਫਦ ‘ਚ ਵਾਈਸ ਪ੍ਰੈਜੀਡੈਂਟ ਸ. ਬਲਜਿੰਦਰ ਸਿੰਘ ਸ਼ੰਮੀ, ਸ. ਇੰਦਰਜੀਤ ਸਿੰਘ ਗੁਜਰਾਲ ਜਨਰਲ ਸਕੱਤਰ, ਸ. ਗੁਰਵਿੰਦਰ ਸਿੰਘ ਸੇਠੀ, ਸ. ਦਵਿੰਦਰ ਸਿੰਘ ਛਿੱਬ ਅਤੇ ਸ. ਸੰਨੀ ਮੱਲੀ ਡਾਇਰੈਕਟਰ ਵੀ ਸ਼ਾਮਿਲ ਸਨ। ਇਸ ਮੌਕੇ ਸ. ਜਸਦੀਪ ਸਿੰਘ ਜੱਸੀ ਨੇ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੜ੍ਹ ਦੇ ਪਾਣੀ ਨੂੰ ਤੇਜ਼ੀ ਨਾਲ ਬਾਹਰ ਕੱਢ ਕੇ ਦੁਬਾਰਾ ਸਫਾਈ ਕਰਾਉਣ ਸਿੱਖ ਮੈਰਿਜ ਐਕਟ ਨੂੰ ਲਾਗੂ ਕਰਨ ਅਤੇ ਪੰਜਾਬੀ ‘ਚ ਸਾਈਨ ਬੋਰਡ ਲਗਵਾਉਣ ਲਈ ਲਈ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦਾ ਧੰਨਵਾਦ ਕੀਤਾ।

ਇਸ ਦੇ ਨਾਲ ਹੀ ਸ. ਜੱਸੀ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੁੱਲੇ ਅਤੇ ਵਾਹਗਾ ਬਾਰਡਰ ਰਾਹੀਂ ਦੋਵਾਂ ਦੇਸ਼ਾਂ ‘ਚ ਵਪਾਰ ਵੀ ਸ਼ੁਰੂ ਹੋਵੇ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰੇ ਸਾਂਝ ਵਧੇ ਇਸ ਮੌਕੇ ਮੁੱਖ ਮੰਤਰੀ ਮਰੀਅ ਨਵਾਜ ਸ਼ਰੀਫ ਵੱਲੋਂ ਵੀ ਸਿੱਖ ਆਫ ਅਮੈਰੀਕਾ ਵੱਲੋਂ ਵਿਸ਼ਵ ਪੱਧਰ ਤੇ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਸਰਾਹਿਆ ਵੀ ਗਿਆ ਅਤੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਹ ਜਥੇਬੰਦੀ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਦਾ ਹੋਕਾ ਦਿੰਦੀ ਰਹੇਗੀ ਤੇ ਜਿਹੜੀ ਆਸ ਜੱਸੀ ਨੇ ਕੀਤੀ ਹੈ ਉਹ ਜਰੂਰ ਪੂਰੀ ਹੋਵੇ।

Show More

Related Articles

Leave a Reply

Your email address will not be published. Required fields are marked *

Back to top button