ताज़ा खबरपंजाब

ਸਾਲ 2026-27 ਲਈ ਅਲਾਇਨਸ ਕਲੱਬ ਕਪੂਰਥਲਾ (ਕਿੰਗਸ) ਨੇ ਮੀਟਿੰਗ ਕਰਕੇ ਨਵੀਂ ਟੀਮ ਲਈ ਮੈਂਬਰਾਂ ਨੂੰ ਨਾਮਜਦ ਕੀਤਾ

ਕਪੂਰਥਲਾ 27 ਫਰਵਰੀ (ਗੌਰਵ ਮੜੀਆ) : ਅਲਾਇੰਸ ਕਲੱਬ ਕਪੂਰਥਲਾ ਕਿੰਗਸ ਨੇ ਮਿਤੀ 25 ਫਰਵਰੀ 2026 ਨੂੰ ਮੀਟਿੰਗ ਕੀਤੀ। ਜਿਸ ਵਿੱਚ ਸਾਲ 2026-27 ਲਈ ਆਪਣੇ ਨਵੇਂ ਮੈਂਬਰ ਨਾਮਜਦ ਕੀਤੇ।ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਦੇ ਸਮੂਹ ਮੈਂਬਰਾਂ ਨੇ ਸਰਬ-ਸੰਮਤੀ ਨਾਲ ਐਲੀ ਹਰਮਨਦੀਪ ਸਿੰਘ ਸਹਿਗਲ ਨੂੰ ਪ੍ਰਧਾਨ, ਐਲੀ ਪ੍ਰੀਤਪਾਲ ਸਿੰਘ ਨੂੰ ਜਨਰਲ ਸਕੱਤਰ, ਐਲੀ ਜਗਮੀਤ ਸਿੰਘ ਨੂੰ ਖਜਾਨਚੀ ਅਤੇ ਐਲੀ ਕਾਬਲ ਸਿੰਘ ਨੂੰ ਪੀ.ਆਰ.ਓ ਨਾਮਜਦ ਕੀਤਾ।

ਮੀਟਿੰਗ ਵਿੱਚ ਹਾਜ਼ਰ ਐਲੀ ਪਵਨਜੀਤ ਸਿੰਘ ਵਾਲੀਆ ਸਾਬਕਾ ਗਵਰਨਰ, ਐਲੀ ਜਸਰਮਨਦੀਪ ਸਿੰਘ, ਐਲੀ ਪ੍ਰੀਤਪਾਲ ਸਿੰਘ, ਐਲੀ ਸੰਦੀਪ ਅਟਵਾਲ, ਐਲੀ ਮਨਦੀਪ ਸਿੰਘ, ਐਲੀ ਹਰਮਨਦੀਪ ਸਿੰਘ ਨੇ ਨਾਮਜਦ ਕੀਤੇ ਮੈਂਬਰਾਂ ਤੇ ਆਪਣੀ ਸਹਿਮਤੀ ਪ੍ਰਗਟਾਈ ਅਤੇ ਨਵੇਂ ਚੁਣੀ ਗਏ ਮੈਂਬਰਾਂ ਨੂੰ ਤਹਿ ਦਿਲੋਂ ਵਧਾਈ ਦਿੱਤੀl 

ਐਲੀ ਪਵਨਜੀਤ ਸਿੰਘ ਵਾਲੀਆ ਅਤੇ ਐਲੀ ਜਸਰਮਨਦੀਪ ਸਿੰਘ ਮੌਜੂਦਾ ਪ੍ਰਧਾਨ ਨੇ ਕਾਮਨਾ ਕੀਤੀ ਕਿ ਆਉਣ ਵਾਲੇ ਵਰੇ ਵਿੱਚ ਇਹ ਟੀਮ ਪਹਿਲਾਂ ਨਾਲੋਂ ਵੀ ਜਿਆਦਾ ਮਨੁੱਖਤਾ ਦੀ ਸੇਵਾ ਕਰਕੇ ਵਧੀਆ ਪ੍ਰੋਜੈਕਟ ਕਰਨਗੇ ਤਾਂ ਜੋ ਸਮਾਜ ਦਾ ਵੱਧ ਤੋਂ ਵੱਧ ਭਲਾ ਹੋ ਸਕੇl 

ਇਸ ਉਪਰੰਤ ਐਲੀ ਜਸਰਮਨਦੀਪ ਸਿੰਘ ਪ੍ਰਧਾਨ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਮੈਂਬਰਾਂ ਦੇ ਧਿਆਨ ਵਿੱਚ ਲਿਆਂਦਾ ਕਿ ਉਹਨਾਂ ਕੋਲ ਇੱਕ ਜਾਇਜ਼ ਲੋੜਵੰਦ ਗਰੀਬ ਪਰਿਵਾਰ ਅਪਰੋਚ ਕਰ ਰਿਹਾ ਹੈ ਕਿ ਪਰਿਵਾਰ ਨੇ ਆਪਣੀ ਬੇਟੀ ਦਾ ਆਉਣ ਵਾਲੇ ਦਿਨਾਂ ਵਿੱਚ ਵਿਆਹ ਰੱਖਿਆ ਹੈ ਤੇ ਕਲੱਬ ਕੋਲੋਂ ਉਹ ਮਦਦ ਚਾਹੁੰਦੇ ਹਨ, ਪ੍ਰਧਾਨ ਨੇ ਸਮੂਹ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਸ ਪਰਿਵਾਰ ਨੂੰ ਆਉਣ ਵਾਲੇ ਦਿਨਾਂ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ ਜਿਸ ਤੇ ਸਮੂਹ ਮੈਂਬਰਾਂ ਨੇ ਇਹ ਪ੍ਰੋਜੈਕਟ ਕਰਨ ਤੇ ਆਪਣੀ ਸਹਿਮਤੀ ਦਿੱਤੀ।

ਐਲੀ ਪਵਨਜੀਤ ਸਿੰਘ ਵਾਲੀਆ ਸਾਬਕਾ ਡਿਸਟ੍ਰਿਕਟ ਗਵਰਨਰ ਵੱਲੋਂ ਹਾਜ਼ਰ ਸਮੂਹ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਇੱਕ ਮਾਰਚ 2026 ਨੂੰ ਡਿਸਟਰਿਕਟ ਕਾਨਫਰੰਸ ਹੋਣ ਜਾ ਰਹੀ ਹੈ ਤੇ ਸਮੂਹ ਮੈਂਬਰਾਂ ਨੂੰ ਉਹਨਾਂ ਵੱਲੋਂ ਬੇਨਤੀ ਕੀਤੀ ਕਿ ਵੱਧ ਚੜ ਕੇ ਇਸ ਕਾਨਫਰੰਸ ਵਿੱਚ ਭਾਗ ਲਿਆ ਜਾਵੇ।

ਮੀਟਿੰਗ ਦੇ ਅੰਤ ਵਿੱਚ ਐਲੀ ਹਰਮਨਦੀਪ ਸਿੰਘ ਸਹਿਗਲ ਵੱਲੋਂ ਸਮੂਹ ਅਲਾਇੰਸ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਕਿ ਉਹ ਉਹਨਾਂ ਨੂੰ ਅਗਲੇ ਵਰੇ ਲਈ ਪ੍ਰਧਾਨ ਦੇ ਤੌਰ ਤੇ ਦੇਖਦੇ ਹਨ ਅਤੇ ਪੂਰੀ ਟੀਮ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਹ ਵੱਧ ਤੋਂ ਵੱਧ ਪ੍ਰੋਜੈਕਟ ਕਰਕੇ ਮਨੁੱਖਤਾ ਦੀ ਸੇਵਾ ਕਰਦੇ ਰਹਿਣਗੇ।

Show More

Related Articles

Leave a Reply

Your email address will not be published. Required fields are marked *

Back to top button