ताज़ा खबरपंजाबराजनीति

ਸਾਬਕਾ ਵਿਧਾਇਕ ਭਲਾਈਪੁਰ ਨੇ ਭੁਪੇਸ਼ ਬੁਗੇਲ, ਰਾਜਾ ਵੜਿੰਗ ਤੇ ਰੰਧਾਵਾਂ ਨਾਲ ਕੀਤੀ ਮੁਲਾਕਾਤ

ਬਾਬਾ ਬਕਾਲਾ ਸਾਹਿਬ 01 ਜੂਨ (ਸੁਖਵਿੰਦਰ ਬਾਵਾ) : ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਦੇ ਗ੍ਰਹਿ ਗੁਰਦਾਸਪੁਰ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਸਹਿ ਇੰਚਾਰਜ ਰਵਿੰਦਰ ਡਾਲਵੀ, ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ, ਦੀਨਾਨਗਰ’ ਦੀ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ ਆਦਿ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਲਾਈਪੁਰ ਵਲੋਂ ਆਪਣੇ ਆਗੂਆਂ ਨੂੰ ਆਪਣੇ ਵਿਧਾਨ ਸਭਾ ਹਲਕੇ ਬਾਬਾ ਬਕਾਲਾ ਸਾਹਿਬ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੀ ਸਥਿਤੀ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ । ਜਾਣਕਾਰੀ ਅਨੁਸਾਰ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪਿਛਲੇ ਦਿਨੀਂ ਸਾਬਕਾ ਵਿਧਾਇਕ ਭਲਾਈਪੁਰ ਵਲੋਂ ਰਈਆ ਵਿਖੇ ਕਰਵਾਈ ਗਈ ‘ਸੰਵਿਧਾਨ ਬਚਾਓ’ ਰੈਲੀ ਦੀ ਕਾਮਯਾਬੀ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬੁਗੇਲ ਅਤੇ ਰਾਜਾ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ, ਜਿਸ ਤੋਂ ਪਾਰਟੀ ਦੇ ਸੀਨੀਅਰ ਆਗੂ ਖੁਸ਼ ਦਿਖਾਈ ਦਿੱਤੇ ਅਤੇ ਭਲਾਈਪੁਰ ਨੂੰ ਤਕੜੇ ਹੋ ਕੇ ਹਲਕੇ ਵਿਚ ਮਿਹਨਤ ਕਰਨ ਦਾ ਬਾਹੁਣਾ ਦਿੱਤਾ।

ਇਸ ਮੌਕੇ ਸਾਬਕ ਸਰਪੰਚ ਗੁਰਦਿਆਲ ਸਿੰਘ ਕੰਗ, ਕਲਾਕ ਪ੍ਰਧਾਨ ਦਲੇਰ ਸਿੰਘ ਸਰਲੀ ਤੇ ਅਮਰੀਕ ਸਿੰਘ ਜਲਾਲਾਬਾਦ ਚੇਅਰਮੈਨ ਬਲਕਾਰ ਸਿੰਘ ਬੱਲ ,ਰੋਬਨ ਮਾਨ (ਪ੍ਰਧਾਨ ਨਗਰ ਪੰਚਾਇਤ ਰਈਆ), ਯੁਵਰਾਜ ਸਿੰਘ ਸੋਨੂ (ਐਮਸੀ/ਪ੍ਰਧਾਨ ਬੀਸੀ ਸੈਲ ਅੰਮ੍ਰਿਤਸਰ ਦਿਹਾਤੀ) ਹਰਿੰਦਰ ਪਾਲ ਸਿੰਘ ਮੱਲਾ( ਵਾਈਸ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਤਰਨ ਤਾਰਨ), ਜਰਮਨ ਸਿੰਘ ਜਸਪਾਲ (ਪ੍ਰਧਾਨ ਯੂਥ ਕਾਂਗਰਸ ਅੰਮ੍ਰਿਤਸਰ ਦਿਹਾਤੀ), ਦਲੇਰ ਸਿੰਘ ਸਰਲੀ (ਪ੍ਰਧਾਨ ਬਲਾਕ ਜਲਾਲਾਬਾਦ) ਗੁਰਦੀਪ ਸਿੰਘ (ਐਮਸੀ ਸੀ/ਪ੍ਰਧਾਨ ਬੀਸੀ ਸੈਲ ਬਲਾਕ ਰਈਆ),ਹਰਪਾਲ ਸਿੰਘ ਤਖਤੂ ਚੱਕ (ਪ੍ਰਧਾਨ ਬੀਸੀ ਸੈਲ ਜ਼ਿਲ੍ਾ ਤਰਨ ਤਾਰਨ) ਬਲਦੇਵ ਸਿੰਘ (ਏਕਲਗੱਡਾ ਜਨਰਲ ਸਕੱਤਰ ਜ਼ਿਲ੍ਾ ਤਰਨ ਤਾਰਨ) ਨਿਰਵੈਰ ਸਿੰਘ ਸਾਬੀ (ਸਾਬਕਾ ਚੇਅਰਮੈਨ) ਜੈਵਿੰਦਰ ਸਿੰਘ (ਬਾਬਾ ਬਕਾਲਾ ਪ੍ਰਧਾਨ ਸ਼ਹਿਰੀ) ਸਰਪੰਚ ਦਲਬੀਰ ਸਿੰਘ ਸਠਿਆਲਾ, ਪਵਿੱਤਰਪਾਲ ਸਿੰਘ ਔਜਲਾ (ਜਿਲਾ ਵਾਈਸ ਪ੍ਰਧਾਨ ਅੰਮ੍ਰਿਤਸਰ ਦਿਹਾਤੀ), ਜਗਦੀਪ ਸਿੰਘ ਮਾਨ ਪੀਏ, ਬਾਬਾ ਨਰਿੰਦਰ ਸਿੰਘ ਕਾਲੇਕੇ,ਬਲਜਿੰਦਰ ਸਿੰਘ ਜਸਪਾਲ, ਸ਼ਮਸ਼ੇਰ ਸਿੰਘ ਸਰਲੀ ਮੈਂਬਰ ਸੋਸ਼ਲ ਮੀਡੀਆ ਟੀਮ ,ਗੁਰਪ੍ਰੀਤ ਸਿੰਘ ਕਾਲੇਕੇ (ਇਨਚਾਰਜ ਸੋਸ਼ਲ ਮੀਡੀਆ ਟੀਮ ਹਲਕਾ ਬਾਬਾ ਬਕਾਲਾ ਸਾਹਿਬ),ਡਾਂ ਰਾਜਕੁਮਾਰ ਖਲਚੀਆਂ, ਬਲਕਾਰ ਸਿੰਘ ਸਿੰਘਪੁਰਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button