
ਜੰਡਿਆਲਾ ਗੁਰੂ, 06 ਅਗਸਤ (ਕੰਵਲਜੀਤ ਸਿੰਘ ਲਾਡੀ, ਸੁਖਵਿੰਦਰ ਸਿੰਘ) : ਅੱਜ ਜੰਡਿਆਲਾ ਗੁਰੂ ਦੇ ਇੱਕ ਨਿੱਜੀ ਹੋਟਲ ਵਿੱਚ ਸ਼ੇਰੇ-ਏ- ਪੰਜਾਬ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨੇ ਇੱਕ ਅਹਿਮ ਮੀਟਿੰਗ ਕੀਤੀ ਜਿਸ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਨੇ ਕੀਤੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਅਤੇ ਬਟਾਲਾ ਵਿਖੇ ਕੁਝ ਪੁਲਿਸ ਅਧਿਕਾਰੀਆਂ ਦੁਆਰਾ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਗਈ ਕਿ
ਇਹ ਪੱਤਰਕਾਰਾਂ ਨਾਲ ਵਧੀਕੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਜਾਂਚ ਕਰਵਾ ਓਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਡੇ ਕਲੱਬ ਸ਼ੇਰੇ-ਏ- ਪੰਜਾਬ ਦੁਆਰਾ ਪੱਤਰਕਾਰਾਂ ਦੇ ਹੱਕ ਵਿੱਚ ਸਖਤ ਸ਼ਬਦਾਂ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਚੇਅਰਮੈਨ ਰਾਮ ਸ਼ਰਨਜੀਤ ਸਿੰਘ ਨੇ ਕਲੱਬ ਵਿੱਚ ਸਮੂਲੀਅਤ ਕਰਨ ਵਾਲੇ ਪੱਤਰਕਾਰ ਸਾਥੀਆਂ ਨੂੰ ਜੀ ਆਇਆ ਆਖਿਆ ਜਾਂਦਾ ਹੈ ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਦੁਬਾਰਾ ਚੋਣ ਕੀਤੀ ਗਈ
ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਕਲੇਰ ਤੇ ਚੇਅਰਮੈਨ ਰਾਮਸ਼ਨਜੀਤ ਸਿੰਘ ਦੀ ਅਗਵਾਈ ਵਿੱਚ ਮੰਗਲਦੀਪ ਸਿੰਘ, ਮਲਕੀਤ ਸਿੰਘ,ਹਰਿੰਦਰ ਸਿੰਘ ਡੱਡਵਾਲ, ਹਰਦੇਵ ਪ੍ਰਿੰਸ, ਬਲਜੀਤ ਸਿੰਘ ਬਿੱਟੂ, ਸੁਰਜੀਤ ਸਿੰਘ ਖਾਲਸਾ, ਪੰਜਾਬ ਸਿੰਘ ਬੱਲ, ਦਵਿੰਦਰ ਸਿੰਘ ਸਹੋਤਾ ,ਤੇ ਕੰਵਲਜੀਤ ਸਿੰਘ ਲਾਡੀ, ਤਰਲੋਚਨ ਸਿੰਘ, ਸਰਦੂਲ ਸਿੰਘ ਡੱਡਵਾਲ, ਸੁਖਜਿੰਦਰ ਸਿੰਘ ਸੋਨੂੰ ਗੁਨੋਵਾਲੀਆਂ ,ਗੁਲਸ਼ਨ ਵਿਨਾਇਕ, ਮੈਡਮ ਹਰਪ੍ਰੀਤ ਕੌਰ ਰਜੇਸ਼ ਪਾਠਕ,ਭਗਵਾਨ ਸਿੰਘ ਖਜਾਲਾ, ਹਾਜ਼ਰ ਹੋਏ।