ताज़ा खबरपंजाब

ਸ਼ਹੀਦ ਸਰਤਾਜ ਸਿੰਘ ਸਪੋਰਟਸ ਕਲੱਬ ਪਿੰਡ ਸਫੀਪੁਰ ਵੱਲੋਂ 12ਵਾਂ ਕ੍ਰਿਕੇਟ ਟੂਰਨਾਮੈਂਟ ਕਰਾਇਆ ਗਿਆ

ਜੰਡਿਆਲਾ ਗੁਰੂ, 15 ਜੂਨ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਨਜਦੀਕ ਪਿੰਡ ਸਫ਼ੀਪੁਰ ਵਿਖੇ ਕਾਰਗਿਲ ਸ਼ਹੀਦ ਸਰਤਾਜ ਸਿੰਘ ਦੀ ਯਾਦ ਵਿਚ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ 25 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਜੇਤੂ ਟੀਮ ਪਿੰਡ ਖਾਪੜਖੇਰੀ ਨੂੰ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਐੱਮ ਐਲ ਏ ਵਲੋਂ 15000 ਰੁਪਏ ਇਨਾਮ ਦਿੱਤਾ ਗਿਆ ਅਤੇ ਦੂਜੇ ਨੰਬਰ ਵਾਲੀ ਟੀਮ ਦੁਬੁਰਜੀ ਨੂੰ 10000 ਰੁਪਏ ਅਤੇ 1-1 ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਸੁਖਵਿੰਦਰ ਸਿੰਘ ਡੈਨੀ ਨੇ ਦਸਿਆ ਕਿ ਨਵੀਂ ਪੀੜ੍ਹੀ ਨੂੰ ਸਵਸਥ ਰੱਖਣ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨੇ ਆਏ ਹੋਏ ਟੀਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਮੈਮਬਰ ਹਰਜਿੰਦਰ ਸਿੰਘ, ਗੁਲਜਾਰ ਸਿੰਘ,ਤਰਸੇਮ ਸਿੰਘ ,ਬੜਨਾੜ ਸਿੰਘ, ਸੂਬੇਦਾਰ ਗੁਰਮੇਜ ਸਿੰਘ,ਅਜੀਤ ਸਿੰਘ,ਡਾ. ਲਖਵਿੰਦਰ ਸਿੰਘ ਬੰਡਾਲਾ, ਦਿਲਬਾਗ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ ,ਤੇਜਬੀਰ ਸਿੰਘ, ਸਰਬਜੀਤ ਸਿੰਘ , ਰਸ਼ਪਾਲ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ, ਜਰਮਨ ਸਿੰਘ, ਸਤਨਾਮ ਸਿੰਘ ਫ਼ੌਜੀ, ਅੰਮ੍ਰਿਤਪਾਲ ਸਿੰਘ, ਦਿਲਾਵਰ ਸਿੰਘ, ਸਾਵਨ ਸਿੰਘ, ਸ਼ਮਸ਼ੇਰ ਸਿੰਘ,ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button