Uncategorized
ਸਹਿਕਾਰੀ ਬੈਂਕ ਵੱਲ੍ਹੋਂ ‘ਇੱਕ ਰੁੱਖ ਮਾਂ ਦੇ ਨਾਮ’ ਮੁਹਿੰਮ ਦੀ ਸ਼ੁਰੂਆਤ : ਰਾਜੀਵ ਸ਼ਰਮਾ ਮੈਨੇਜਿੰਗ ਡਾਇਰੈਕਟਰ

ਜਲੰਧਰ 07 ਜੂਲਾਈ (ਕਬੀਰ ਸੌਂਧੀ): ਅੱਜ ਸਹਿਕਾਰੀ ਬੈਂਕ ਵੱਲ੍ਹੋਂ ਵਿਸ਼ਵ ਸਹਿਕਾਰਤਾ ਵਰ੍ਹਾ ਮਨਾਇਆ ਗਿਆ ਅਤੇ ਜਿਸ ਵਿੱਚ ‘ਇੱਕ ਰੁੱਖ ਮਾਂ ਦੇ ਨਾਮ’ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਵਾਤਾਵਰਣ ਦੀ ਭਲਾਈ ਲਈ ਬੂਟੇ ਲਗਾਏ ਗਏ ਅਤੇ ਵੰਡੇ ਗਏ।
ਇਸ ਮੌਕੇ ਉੱਤੇ ਮੈਡਮ ਸਵੀਤਾ ਡਿਸਟ੍ਰਿਕਟ ਡਿਵੈਲਪਮੈਂਟ ਮੈਨੇਜਰ- ਨਾਬਾਰਡ, ਸਰਦਾਰ ਗੁਰਵਿੰਦਰਜੀਤ ਸਿੰਘ – ਡਿਪਟੀ ਰਜਿਸਟਰਾਰ ਆਫ ਕੋਪਰੇਟਿਵ ਸੋਸਾਇਟੀਜ਼, ਰਾਜੀਵ ਸ਼ਰਮਾ ਮੈਨੇਜਿੰਗ ਡਾਇਰੈਕਟਰ ਕੋਪਰੇਟਿਵ ਬੈਂਕ ਜਲੰਧਰ, ਸਕੱਤਰ ਫੋਲੜੀਵਾਲ ਸੋਸਾਇਟੀ ਅਤੇ ਪ੍ਰਧਾਨ ਫੋਲੜੀਵਾਲ ਸੋਸਾਇਟੀ ਮੌਜੂਦ ਸਨ।