
ਜਲੰਧਰ (ਅਮਨਦੀਪ ਸਿੰਘ): ਅੱਜ ਜਲੰਧਰ ਦੀਆਂ ਵੱਖ ਵੱਖ ਜਥੇਬੰਦੀਅਾਂ ਜਿਸ ਵਿਚ ਕਿਸਾਨ ਯੂਨੀਅਨ ਰਾਜੇਵਾਲ ਭਾਰਤ ਮੁਕਤੀ ਮੋਰਚਾ ਸਮੂਹ ਸਿੰਘ ਸਭਾਵਾਂ ਦੇ ਪ੍ਰਤੀਨਿਧੀ ਸਿੱਖ ਤਾਲਮੇਲ ਕਮੇਟੀ ਭਾਈ ਘਨੱਈਆ ਸੇਵਾ ਦਲ ਸ਼ਾਮਲ ਹੈ ਦੀ ਇਕ ਜ਼ਰੂਰੀ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਨੂੰ ਕੱਲ੍ਹ ਸ਼ੁੱਕਰਵਾਰ ਸ਼ਾਮ 5 ਵਜੇ ਜੋ ਸਦਭਾਵਨਾ ਮਾਰਚ ਪ੍ਰੈੱਸ ਕਲੱਬ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕੀ ਚੌਂਕ ਤੱਕ ਨਿਕਲ ਰਿਹਾ ਹੈ ਉਸ ਵਿੱਚ ਜਾਤ ਧਰਮ ਤੋਂ ਉੱਪਰ ਉੱਠ ਕੇ ਮਾਰਚ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਇਹ ਮਾਰਚ ਸਭ ਧਰਮਾਂ ਦੀ ਆਪਸੀ ਇੱਕ ਸੁਰਤਾ ਦੀ ਮਿਸਾਲ ਹੋਵੇਗਾ ਇਸ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਤੀਨਿਧੀਆਂ ਮਨਜੀਤ ਸਿੰਘ ਸਮਰਾ ਪਰਗਟ ਸਿੰਘ ਸਰਹਾਲੀ ਕੁਲਵਿੰਦਰ ਸਿੰਘ ਮਛਿਆਣਾ ਅਤੇ ਅਮਰਜੋਤ ਸਿੰਘ ਨੇ ਦੱਸਿਆ ਕਿ 6 ਫਰਵਰੀ ਦਿਨ ਸ਼ਨੀਵਾਰ ਜੋ 12 ਵਜੇ ਤੋਂ 3 ਵਜੇ ਤੱਕ ਜੋ ਚੱਕਾ ਜਾਮ ਦਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤਾ ਗਿਆ ਹੈ ਉਸ ਅਨੁਸਾਰ ਪੀਏਪੀ ਚੌਕ ਵਿੱਚ 12 ਵਜੇ ਤੋਂ 3 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਚੱਕਾ ਜਾਮ ਕੀਤਾ ਜਾਵੇਗਾ ਉਕਤ ਆਗੂਆਂ ਨੇ ਸਪਸ਼ਟ ਕੀਤਾ ਕਿਸੇ ਦੁਕਾਨਦਾਰ ਨੂੰ ਦੁਕਾਨ ਬੰਦ ਕਰਨ ਦੀ ਕੋਈ ਲੋੜ ਨਹੀਂ ਹੈ ਸਿਰਫ਼ ਚੱਕਾ ਜਾਮ ਦਾ ਹੀ ਪ੍ਰੋਗਰਾਮ ਹੈ ਜਲੰਧਰ ਵਾਸੀ ਵੱਧ ਤੋਂ ਵੱਧ ਪੀਏਪੀ ਚੌਕ ਪਹੁੰਚਣ ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਹਰਪਾਲ ਸਿੰਘ ਚੱਢਾ ਭਾਰਤੀ ਮੁਕਤੀ ਮੋਰਚਾ ਵੱਲੋਂ ਰਜਿੰਦਰ ਰਾਣਾ ਭਾਈ ਘਨ੍ਹੱਈਆ ਸੇਵਕ ਦਲ ਵੱਲੋਂ ਸਤਪਾਲ ਸਿੰਘ ਸਿਦਕੀ ਅਤੇ ਸਿੰਘ ਸਭਾਵਾਂ ਵੱਲੋਂ ਕਮਲਜੀਤ ਸਿੰਘ ਟੋਨੀ ਮਨਜੀਤ ਸਿੰਘ ਠੁਕਰਾਲ ਕੰਵਲਜੀਤ ਸਿੰਘ ਨੂਰ ਪੰਜਾਬੀ ਕਵੀ ਹਰਜੋਤ ਸਿੰਘ ਲੱਕੀ ਪਰਮਜੀਤ ਸਿੰਘ ਭਲਵਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ