
ਕਪੂਰਥਲਾ, 25 ਫਰਵਰੀ (ਗੌਰਵ ਮੜੀਆ) : ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈਲਫੇਅਰ ਸੁਸਾਇਟੀ ਸ਼ੇਖੂਪੁਰ, ਕਪੂਰਥਲਾ ਵੱਲੋਂ ਮੂਰਤੀ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਮੰਗਲਵਾਰ ਸਵੇਰ 6 ਤੋਂ 9 ਵਜੇ ਤੱਕ ਸ਼ਹਿਰ ਦੁਰਗਾ ਪਾਠ ਕੀਤੇ ਗਏ। ਪਾਠ ਤੋਂ ਬਾਅਦ ਮਾਤਾ ਰਾਣੀ ਦੀ ਆਰਤੀ ਕੀਤੀ ਗਈ। ਪਾਠ ਤੋਂ ਬਾਅਦ ਮਾਤਾ ਰਾਣੀ ਦੀਆ ਭੇਟਾ ਨਾਲ ਆਈ ਸੰਗਤ ਨੂੰ ਮੰਤਰ ਮੁਗਧ ਕੀਤਾ । ਮੰਦਿਰ ਕਮੇਟੀ ਦੇ ਪ੍ਰਧਾਨ ਪਰਸ਼ੋਤਮ ਪਾਸੀ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਰਾਣੀ ਦੀ ਮੂਰਤੀ ਸਥਪਣਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ।
ਮੂਰਤੀ ਸਥਾਪਨਾ ਨੂੰ ਲੇ ਕੇ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਣਾ ਦੂਰ ਦਰਜ ਤੋਂ ਆਈ ਸੰਗਤ ਦਾ ਧੰਨਵਾਦ ਕੀਤਾ। ਉਣਾ ਨੇ ਕਹਿਆ ਕਿ ਮਾਤਾ ਭਦਰਕਲੀ ਦੇ ਮੂਰਤੀ ਸਥਾਪਨਾ ਦਿਵਸ ਨੂੰ ਲੈ ਪੂਰੇ ਸ਼ੁਖੇਪੁਰ ਵਿਚ ਵਿਆਹ ਵਾਲਾ ਮਾਹੌਲ ਬਣਿਆ ਹੋਏ ਹੈ। ਮੂਰਤੀ ਸਥਾਪਨਾ ਮੌਕੇ ਸ਼ੇਖੂਪੁਰ ਦੇ ਨੌਜਵਾਨਾਂ ਵੱਲੋਂ ਆਈਂ ਸੰਗਤ ਲਈ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ।

ਲੰਗਰ ਦੀ ਸੇਵਾ ਬਲਵਿੰਦਰ ਸ਼ਰਮਾ, ਪਰਵੀਨ ਸ਼ਰਮਾ, ਜਤਿਨ ਸ਼ਰਮਾ, ਸਾਹਿਲ ਕਾਲੀਆ, ਮਨਜੋਤ ਸਿੰਘ, ਮੋਹਿਤ ਕਾਲੀਆ, ਨਵੀਨ ਸ਼ਰਮਾ, ਅਜੇ ਸ਼ਰਮਾ, ਰੋਹਿਤ ਕਾਲੀਆ, ਰਿੱਕੀ ਕਾਲੀਆ, ਕੇਸ਼ਵ ਸ਼ਰਮਾ, ਅਰਪਿਤ ਸ਼ਰਮਾ, ਕਾਰਤਿਕ ਸ਼ਰਮਾ, ਗਿਰਧਰ ਸ਼ਰਮਾ, ਵੰਸ਼ ਬਾਵਾ ਨੇ ਨਿਭਾਈ। ਇਸ ਮੌਕੇ ਤੇ ਚੇਅਰਮੈਨ ਰਾਧੇ ਸ਼ਾਮ, ਭੁਪਿੰਦਰ ਆਨੰਦ ਵਾਈਸ ਚੇਅਰਮੈਨ, ਪਰਸ਼ੋਤਮ ਪਾਸੀ ਪ੍ਰਧਾਨ, ਤਰੁਣ ਬਹਿਲ ਸੀਨੀਅਰ ਵਾਈਸ ਪ੍ਰਧਾਨ, ਨਰੇਸ਼ ਵਾਈਸ ਪ੍ਰਧਾਨ,ਅਭਿਸ਼ੇਕ ਅਨੰਦ ਜਰਨਲ ਸਕੱਤਰ ,ਪਰਮੋਦ ਕਾਲੀਆ ਸਕੱਤਰ, ਸੰਜੀਵ ਬਾਵਾ ਜੁਆਇੰਟ ਸਕੱਤਰ, ਮਨੁ ਪਰਾਸ਼ਰ ਕੈਸ਼ੀਅਰ, ਕਮਲ ਬਾਵਾ ਕੈਸ਼ੀਅਰ, ਮੋਹਿਤ ਅਨੰਦ ਮੈਂਬਰ, ਆਦਿ ਹਾਜ਼ਰ ਸਨ।













