
ਚੋਹਲਾ ਸਾਹਿਬ/ਪੱਟੀ, 16 ਮਾਰਚ (ਰਾਕੇਸ਼ ਨਈਅਰ) : ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪੱਟੀ ਨੰ:5 ਵਿੱਖੇ ਬੁੱਧਵਾਰ ਨੂੰ ਬੱਚਿਆਂ ਵਿੱਚ ਦੰਦਾਂ ਦੀ ਸਾਫ਼-ਸਫ਼ਾਈ ਅਤੇ ਦੇਖਭਾਲ ਸੰਬੰਧੀ ਲੈਕਚਰ ਦਿੱਤਾ ਗਿਆ।ਇਸ ਪ੍ਰੋਗਰਾਮ ਦਾ ਪ੍ਰਬੰਧ ਡਾ.ਸੁਰਿੰਦਰ ਮੱਲ ਡਾਇਰੈਕਟਰ,ਸਿਵਲ ਸਰਜ਼ਨ ਡਾ.ਸ੍ਰੀਮਤੀ ਰੇਨੂੰ ਭਾਟੀਆ,ਡਾ.ਵੇਦ ਪ੍ਰਕਾਸ਼ ਡੀ.ਡੀ.ਐੱਚ.ਓ ਤਰਨ ਤਾਰਨ ਅਤੇ ਐੱਸ.ਐੱਮ.ਓ ਪੱਟੀ ਡਾ.ਗੁਰਪ੍ਰੀਤ ਸਿੰਘ ਰਾਇ ਵੱਲੋਂ ਕੀਤਾ ਗਿਆ।ਬੱਚਿਆਂ ਨੂੰ ਦੰਦਾਂ ਦੀ ਦੇਖਭਾਲ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੇਖਭਾਲ ਨਾ ਕਰਨ ਕਰਕੇ ਹੋਣ ਵਾਲੇ ਰੋਗਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਬੱਚਿਆਂ ਨੂੰ ਦੰਦਾਂ ਦੀ ਸਫਾਈ ਕਰਨ ਦੀਆਂ ਸਹੀ ਵਿਧੀਆਂ ਦੀ ਜਾਣਕਾਰੀ ਦਿੱਤੀ ਗਈ।ਇਸ ਸਮੇਂ ਬੱਚਿਆਂ ਨੂੰ ਟੂਥਪੇਸਟ ਵੀ ਵੰਡੀਆਂ ਗਈਆਂ।ਸਕੂਲ ਮੁਖੀ ਮੈਡਮ ਰਾਜਵਿੰਦਰ ਕੌਰ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਆਏ ਹੋਏ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ।ਸੈਂਟਰ ਮੁਖੀ ਸ੍ਰੀ ਰੋਹਿਤ ਟਾਹ,ਮੈਡਮ ਸਿਮਰਜੀਤ ਕੌਰ,ਮੈਡਮ ਰਨਦੀਪ ਕੌਰ ਅਤੇ ਮੈਡਮ ਜੀਵਨਜੋਤ ਕੌਰ ਆਦਿ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਨ।