ताज़ा खबरपंजाब

ਸ਼੍ਰੀ ਦੁਰਗਿਆਣਾ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਦੇ ਚੱਲਦੇ ਪੋਲਿੰਗ ਦਾ ਸਮਾਂ ਖਤਮ ਹੋਣ ਦੇ ਨਜ਼ਦੀਕ ਆਉਣ ਤੇ ਦੋਨਾਂ ਧਿਰਾਂ ਵਿਚ ਹੰਗਾਮਾ

ਪੁਲਿਸ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ

ਅੰਮ੍ਰਿਤਸਰ 24 ਜੁਲਾਈ (ਸਾਹਿਲ ਗੁਪਤਾ) : ਸ਼੍ਰੀ ਦੁਰਗਿਆਣਾ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਦੇ ਚੱਲਦੇ ਪੋਲਿੰਗ ਦਾ ਸਮਾਂ ਖਤਮ ਹੋਣ ਦੇ ਨਜ਼ਦੀਕ ਆਉਣ ਤੇ ਦੋਨਾਂ ਧਿਰਾਂ ਵਿਚ ਹੰਗਾਮਾ ਸ਼ੁਰੂ ਹੋ ਗਿਆ, ਵੱਡੀ ਗਿਣਤੀ ਵਿਚ ਤੈਨਾਤ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜਮਾਂ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਮੰਦਰ ਵੇਹੜੇ ਤੋਂ ਬਾਹਰ ਕੱਢ ਦਿੱਤਾ ਅਤੇ ਜਿਹੜਾ ਮੈਂਬਰ ਵੋਟ ਪਾਉਣ ਆ ਰਿਹਾ ਸੀ, ਉਸਨੂੰ ਹੀ ਮੰਦਰ ਦੇ ਵੇਹੜੇ ਵਿਚ ਖੜ੍ਹੇ ਹੋਣ ਦੀ ਇਜਾਜ਼ਤ ਦਿੱਤੀ ਗਈ

ਅਤੇ ਬਾਕੀ ਸਾਰੇ ਸਮਰਥਕਾਂ ਨੂੰ ਮੰਦਰ ਦੇ ਵੇਹੜੇ ਤੋਂ ਬਾਹਰ ਭੇਜ ਦਿੱਤਾ। ਦਸਦਈਏ ਕਿ ਸਵੇਰੇ 9.40 ਤੋਂ ਸ਼ੁਰੂ ਹੋਈ ਵੋਟਾਂ ਦੀ ਪੋਲਿੰਗ ਤੋਂ ਹੀ ਦੋਨਾਂ ਧਿਰਾਂ ਵਿਚ ਵਿਵਾਦ ਸ਼ੁਰੂ ਹੋ ਗਿਆ ਸੀ ਤੇ ਇਹ ਵਿਵਾਦ ਸਮੇਂ-ਸਮੇਂ ਤੇ ਜਾਰੀ ਰਿਹਾ। ਪੁਲਿਸ ਵਲੋਂ ਵੱਡੀ ਗਿਣਤੀ ‘ਚ ਤੈਨਾਤ ਕੀਤੇ ਮੁਲਾਜਮਾਂ ਦੇ ਬਾਵਜੂਦ ਵੀ ਦੋਨਾਂ ਧਿਰਾਂ ਦੇ ਸਮਰਥਕਾਂ ਵਿਚ ਵਿਵਾਦ ਹੁੰਦਾ ਰਿਹਾ ਹੈ।

ਚੋਣਾਂ ਲੜ ਰਹੇ ਉਮੀਦਵਾਰ ਆਪਣੇ ਸਮਰਥਕਾਂ ਨੂੰ ਸ਼ਾਂਤ ਕਰਨ ਵਿਚ ਲੱਗੇ ਰਹੇ, ਪਰ ਇਸਦੇ ਬਾਵਜੂਦ ਵੀ ਹੰਗਾਮਾ ਹੁੰਦਾ ਰਿਹਾ। ਹੁਣ ਮਾਹੌਲ ਸ਼ਾਂਤ ਹੈ ਤੇ ਪੁਲਿਸ ਮੁਲਾਜ਼ਮ ਮੰਦਰ ਦੇ ਵੇਹੜੇ ਦੇ ਚਾਰੋ ਪਾਸੇ ਤੈਨਾਤ ਹਨ ਤੇ ਮੰਦਰ ਦੇ ਵੇਹੜੇ ਵਿਚ ਕਿਸੇ ਵੀ ਮੈਂਬਰ ਨੂੰ ਖੜਾ ਨਹੀਂ ਹੋਣ ਦਿੱਤਾ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Back to top button