
ਜੰਡਿਆਲਾ ਗੁਰੂ 10 ਜੂਨ (ਕੰਵਲਜੀਤ ਸਿੰਘ ਲਾਡੀ) : ਐਸਐਸਪੀ ਅੰਮ੍ਰਿਤਸਰ ( ਦਿਹਾਤੀ ) ਆਈ.ਪੀ.ਐਸ ਸ.ਮਨਿੰਦਰ ਸਿੰਘ ਅਤੇ ਐਸਪੀ ਹੈੱਡਕੁਆਟਰ ਅਤੇ ਟ੍ਰੈਫਿਕ ਇੰਚਾਰਜ ਖੁਸਬੂ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਡਾ ਟਾਂਗਰਾ ਵਿਖੇ ਏ.ਐਸ.ਆਈ ਇੰਦਰ ਮੋਹਨ ਅਤੇ ਹਾਈਵੇ 02 ਪੈਟਰੋਲਿੰਗ ਏਐਸਆਈ ਹਰਜੀਤ ਸਿੰਘ ਅਤੇ ਏਐਸਆਈ ਲਖਵੰਤ ਸਿੰਘ ਵੱਲੋਂ ਨਾਕਾ ਲਾਇਆ ਗਿਆ। ਇਸ ਮੌਕੇ ਏਐਸਆਸੀ ਇੰਦਰ ਮੋਹਨ ਵੱਲੋਂ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਕਾਰਾਂ ਅਤੇ ਮੋਟਰਸਾਈਕਲਾਂ ਦੇ ਕਾਗਜ ਚੇੈਕ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਾਰ ਚਾਲਿਕ ਵੱਲੋਂ ਸੀਟ ਬੈਲਟ ਨਾਂ ਲਾਈ ਹੋਂਣ ਦੇ ਕਰਕੇ ਜਾਂ ਕਾਗਜ ਨਾਂ ਪੂਰੇ ਹੋਂਣ ਤੇ ਅਤੇ ਮੋਟਰਸਾਈਕਲ ਚਾਲਕਾਂ ਵੱਲੋਂ ਟ੍ਰਿਪਲ ਸਵਾਰੀ ਅਤੇ ਕਾਗਜ ਨਾਂ ਪੂਰੇ ਹੋਂਣ ਤੇ 70 ਤੋਂ 75 ਦੇ ਕਰੀਬ ਚਲਾਣ ਕੀਤੇ ਗਏ ਹਨ। ਇਸ ਮੌਕੇ ਇੰਦਰ ਮੋਹਨ ਅਤੇ ਟੀਂਮ ਵੱਲੋਂ ਰਾਹਗੀਰਾ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪੂਰੀ ਟੀਂਮ ਵੱਲੋਂ ਦੋ ਪਹੀਆ ਵਾਹਨ ਚਲਾਉਣ ਤੇ ਹੈਲਮੈਂਟ ਪਹਿਨਣਾ, ਚਾਰ ਪਹੀਆ ਵਾਹਨ ਚਲਾਉਣ ਤੇ ਸੀਟ ਬੈਲਟ ਲਾਉਣੀ ਅਤੇ ਰੋਡ ਤੇ ਪੈਂਦਲ ਚਲਦੇ ਸਮੇਂ ਸੜਕ ਤੇ ਸਜੇ ਹੱਥ ਜਾਣਾ ਅਤੇ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸੇ ਤਰ੍ਹਾ ਪੀ.ਸੀ.ਆਰ ਸਮੂਹ ਸਟਾਫ ਨੇ ਕਸਬਾ ਰਈਆ ਦੇ ਵੱਖ ਵੱਖ ਚੋਂਕਾ ਵਿੱਚ ਜਾ ਕੇ ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆ ਦੇ 70 ਤੋਂ 80 ਦੇ ਕਰੀਬ ਚਲਾਨ ਕੀਤੇ ਗਏ ਹਨ।