ताज़ा खबरपंजाब

ਵਿਧਾਇਕ ਦਲਬੀਰ ਸਿੰਘ ਟੌਂਗ ਨੇ ਨਵ ਨਿਯੁਕਤ ਬਲਾਕ ਪ੍ਰਧਾਨਾਂ ਨੂੰ ਕੀਤਾ ਸਨਮਾਨਿਤ : ਸੁਰਜੀਤ ਸਿੰਘ ਕੰਗ

ਬਾਬਾ ਬਕਾਲਾ ਸਾਹਿਬ 17 ਅਕਤੂਬਰ (ਸੁਖਵਿੰਦਰ ਬਾਵਾ/ਮਨਜਿੰਦਰ ਗਿੱਲ) : ਬੀਤੇ ਦਿਨ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਨਵਨਿਯੁਕਤ ਬਲਾਕ ਪ੍ਰਧਾਨ ਸੁਖਦੇਵ ਸਿੰਘ ਔਜਲਾ, ਬਲਦੇਵ ਸਿੰਘ ਮੁਗਲਾਣੀ, ਬਲਵਿੰਦਰ ਸਿੰਘ ਫੌਜੀ, ਫੁੱਲਵਿੰਦਰ ਸਿੰਘ ਸੋਨੀ, ਸੁਖਦੇਵ ਸਿੰਘ ਪੱਡਾ, ਹਰਪਾਲ ਸਿੰਘ ਜਵੰਧਪੁਰ, ਜਗਤਾਰ ਸਿੰਘ ਬਿੱਲਾ, ਕੁਲਬੀਰ ਸਿੰਘ ਕਾਲੇਕੇ, ਮੰਗਲ ਸਿੰਘ, ਨਿਰਮਲ ਸਿੰਘ, ਰਾਜਕਰਨ ਸਿੰਘ ਤਿੰਮੋਵਾਲ, ਸਾਹਿਬਦਿਆਲ ਸਿੰਘ ਬਿਆਸ ਨੂੰ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ।

ਇਸ ਮੌਕੇ ਯੂਥ ਜੋਆਇੰਟ ਸਕੱਤਰ ਅਤੇ ਹਲਕਾ ਕੁਆਡੀਨੇਟਰ ਵਪਾਰ ਵਿੰਗ ਸੁਰਜੀਤ ਸਿੰਘ ਕੰਗ, ਸੀਨੀਅਰ ਆਗੂ ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਕੁਲਦੀਪ ਸਿੰਘ ਮਥਰੇਵਾਲ, ਜੋਤੀ ਬਿਆਸ, ਬਲਾਕ ਪ੍ਰਧਾਨ ਸਰਵਣ ਸਿੰਘ ਸਰਾਏ, ਸੁਰਿੰਦਰ ਸਿੰਘ ਲੱਡੂ ਸਰਪੰਚ ਬਿਆਸ, ਸੰਦੀਪ ਸਿੰਘ ਬੁਢਾਥੇਹ, ਅਵਤਾਰ ਸਿੰਘ ਵਿਰਕ, ਕੁਲਦੀਪ ਸਿੰਘ ਛੱਜਲਵੱਢੀ, ਜਗਪ੍ਰੀਤ ਸਿੰਘ ਆਦਿ ਆਗੂਆਂ ਨੇ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੱਤੀ ਅਤੇ ਸਮੂਹ ਬਲਾਕ ਪ੍ਰਧਾਨਾਂ ਵੱਲੋ ਉਹਨਾਂ ਨੂੰ ਨਵੀਆਂ ਜਿੰਮੇਵਾਰੀਆਂ ਦੇਣ ਲਈ ਵਿਧਾਇਕ ਦਲਬੀਰ ਸਿੰਘ ਅਤੇ ਸਮੂਹ ਹਾਈਕਮਾਨ ਦਾ ਧੰਨਵਾਦੀ ਕੀਤਾ ਅਤੇ ਕਿਹਾ ਕਿ ਅਸੀ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਮੇਹਨਤ ਨਾਲ ਨਿਭਾਵਾਂਗੇ ਅਤੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਰੱਖ ਕੇ ਹਰ ਤਰ੍ਹਾਂ ਦੀ ਮੁਸਕਿਲ ਦਾ ਹੱਲ ਕੀਤਾ ਜਾਵੇਗਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾ ਕੇ ਪੰਜਾਬ ਦੀ ਹਿੱਤਾਂ ਲਈ ਕੰਮ ਕੀਤੇ ਜਾਣਗੇ ।

Show More

Related Articles

Leave a Reply

Your email address will not be published. Required fields are marked *

Back to top button