ताज़ा खबरपंजाब

ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਸੁਰਜੀਤ ਸਿੰਘ ਕੰਗ ਨੇ 11 ਫਰਵਰੀ ਦੀ ਮਹਾ ਰੈਲੀ ਸੰਬੰਧੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੇ ਦੌਰੇ

ਬਾਬਾ ਬਕਾਲਾ ਸਾਹਿਬ, 10 ਫਰਵਰੀ (ਸੁਖਵਿੰਦਰ ਬਾਵਾ) : ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਗ ਅਤੇ ਸੁਰਜੀਤ ਸਿੰਘ ਕੰਗ ਨੇ 11 ਫਰਵਰੀ ਦੀ ਮਹਾ ਰੈਲੀ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਦੌਰੇ ਕੀਤੇ ਅਤੇ ਲੋਕਾਂ ਨੂੰ 11 ਤਰੀਕ ਦੀ ਰੈਲੀ ਵਿੱਚ ਪਹੁੰਚਣ ਦੀ ਕੀਤੀ ਅਪੀਲ । ਲੋਕਾਂ ਵਿੱਚ ਇਹਨਾਂ ਰੈਲੀਆਂ ਵਿੱਚ ਆਪਣੇ ਹਰਮਨ ਪਿਆਰੇ ਨੇਤਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਨੂੰ ਵੇਖਣ ਲਈ ਭਾਰੀ ਉਤਸਾਹ ਮਿਲਿਆ । ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਇਸ ਮਹਾ ਰੈਲੀ ਮੌਕੇ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ ਅਤੇ ਇਸ ਰੈਲੀ ਵਿੱਚ ਵੱਡੇ ਐਲਾਨ ਕੀਤੇ ਜਾਣਗੇ ।

ਜਿਸ ਨਾਲ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਬਦਲਾ ਹੋਣਗੇ । ਵਿਧਾਇਕ ਦਲਬੀਰ ਸਿੰਘ ਟੋਂਗ ਅਤੇ ਸੁਰਜੀਤ ਸਿੰਘ ਕੰਗ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਲੋਕਸਭਾ ਹਲਕਾ ਖਡੂਰ ਸਾਹਿਬ ਦੇ ਹਲਕਿਆ ਵਿੱਚੋ ਵੱਡੇ ਕਾਫਲੇ ਇਸ ਰੈਲੀ ਵਿੱਚ ਜਾਣਗੇ ਅਤੇ ਆਪਣੇ ਹਰਮਨ ਪਿਆਰੇ ਨੇਤਾਵਾਂ ਦੇ ਵਿਚਾਰ ਸੁਣਨਗੇ । ਇਸ ਮੌਕੇ ਉਹਨਾਂ ਨਾਲ ਸੀਨੀਅਰ ਆਗੂ ਬਲਦੇਵ ਸਿੰਘ ਬੋਦੇਵਾਲ, ਡਿਪਟੀ ਏ ਜੀ ਮਨਿੰਦਰ ਸਿੰਘ ਬਾਜਵਾ, ਪੀ ਏ ਸਰਵਰਿੰਦਰ ਸੁਧਾਰ, ਬਲਾਕ ਪ੍ਰਧਾਨ ਸਰਵਣ ਸਿੰਘ ਸਰਾਏ, ਸੁਖਦੇਵ ਸਿੰਘ ਪੱਡਾ, ਫੁਲਵਿੰਦਰ ਸਿੰਘ ਚੀਮਾਂ, ਤੇਜਿੰਦਰ ਸਿੰਘ ਬੱਲ, ਸਤਨਾਮ ਸਿੰਘ ਸੇਰੋ, ਬਲਸਰਨ ਸਿੰਘ ਜਮਾਲਪੁਰ, ਹਰਵਿੰਦਰ ਸਿੰਘ ਬੱਲ, ਚੰਨਾ ਮੈਂਬਰ, ਗੁਰਦੇਵ ਸਿੰਘ ਖਾਲਸਾ ਮੰਡੀ ਰਈਆ ਪ੍ਰਧਾਨ, ਜੋਗੀ, ਹਰਪ੍ਰੀਤ ਸਿੰਘ ਭਿੰਡਰ, ਅਵਤਾਰ ਸਿੰਘ ਵਿਰਕ, ਲਾਡੀ ਸਠਿਆਲਾ, ਸਾਹਿਬ ਸਿੰਘ ਬਿਆਸ ਆਦਿ ਆਗੂ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button