ताज़ा खबरपंजाब

ਵਿਦੇਸ਼ ਭੇਜਣ ਦਾ ਝਾਂਸਾ ਦੇਕੇ 43 ਲੱਖ 55 ਹਜ਼ਾਰ ਲੁੱਟਣ ਦੇ ਮਾਮਲੇ ‘ਚ 2 ਦੋਸ਼ੀ ਗਿਰਫ਼ਤਾਰ

ਦਸੂਹਾ, 01 ਜੂਨ (ਬਿਊਰੋ) : ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਮੁਕੇਸ਼ ਕੁਮਾਰ ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਅਤੇ ਬਲਵਿੰਦਰ ਸਿੰਘ ਜੋੜਾ ਡੀ.ਐਸ.ਪੀ.ਦਸੂਹਾ ਦੀਆਂ ਹਦਾਇਤਾਂ ਮੁਤਾਬਿਕ ਇੰਸ. ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਏ ਐਸ ਆਈ ਸਰਬਜੀਤ ਸਿੰਘ ਨੇ ਧੋਖਾ ਧੜੀ ਦੇ ਕੇਸ ਤਹਿਤ 02 ਦੋਸ਼ੀਆਨ ਯੋਧਾ ਸਿੰਘ ਉਰਫ ਨਵਜੋਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਦੁਸੈਨ ਥਾਣਾ ਪਨਡੋਰੀ ਜਿਲਾ ਕੈਂਥਲ ਹਰਿਆਣਾ ਅਤੇ

ਨਵਨੀਤ ਸਿੰਘ ਉਰਫ ਮਾਈਕਲ ਪੁੱਤਰ ਜਸਵੀਰ ਸਿੰਘ ਵਾਸੀ ਹੁਸਨਪੁਰ ਥਾਣਾ ਝਾਸਾਂ ਜਿਲਾ ਕਰੁਕਸ਼ੇਤਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਹੈ ਜੋ ਮੁਕੱਦਮਾਂ ਬਰ ਦਰਖਾਤ ਨੰਬਰ 1486 ਪੀ ਡੀ ਮਿਤੀ 08-03- 2025 ਵਲੋਂ ਸ਼ੁਚਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੋਰੀਆਂ ਥਾਣਾ ਦਸੂਹਾ ਦੇ ਬਰ ਖਿਲਾਫ ਦਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਰਮਨ ਕੌਰ ਪਤਨੀ ਦਵਿੰਦਰ ਸਿੰਘ ਪਿੰਡ ਸੰਘੋਈ ਕਰਨਾਲ ਦੇ ਬਾਬਤ ਆਪਣੇ ਲੜਕੇ ਨੂੰ ਵਿਦੇਸ਼ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 43,55000 ਰੁਪਏ ਹਾਸਿਲ ਕਰਨ ਸਬੰਧੀ ਬਆਦ ਇੰਕੁਆਰੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।

ਮਿਤੀ 02-05-2025 ਨੂੰ ਦੋਸ਼ੀ ਦਵਿੰਦਰ ਸਿੰਘ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਸੀ ਤੇ ਤਫਤੀਸ਼ ਦੋਰਾਨ ਦੋਸ਼ੀ ਦਵਿੰਦਰ ਸਿੰਘ ਦੇ ਇੰਕਸਾਫ ਪਰ ਦੋਸ਼ੀਆਨ ਯੋਧਾ ਸਿੰਘ ਉਰਫ ਨਵਜੋਤ ਸਿੰਘ ਅਤੇ ਨਵਨੀਤ ਸਿੰਘ ਉਰਫ ਮਾਈਕਲ ਉਕਤਾਨ ਨੂੰ ਨਾਮਜਦ ਕੀਤਾ ਗਿਆ ਸੀ ।ਜਿਹਨਾ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button