ताज़ा खबरदुख्द समाचारपंजाब

ਲੋਕ ਸੰਪਰਕ ਵਿਭਾਗ ਦੇ ਸ੍ਰ ਬਲਦੇਵ ਸਿੰਘ ਪਰਿਵਾਰ ਨੂੰ ਦੇ ਗਏ ਅਚਾਨਕ ਸਦੀਵੀ ਵਿਛੋੜਾ

ਅੰਮ੍ਰਿਤਸਰ, 07 ਅਕਤੂਬਰ (ਸੁਖਵਿੰਦਰ ਬਾਵਾ/ਸਾਹਿਲ ਗੁਪਤਾ) : ਅੱਜ ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿਤਸਰ ਵਿੱਚ ਬਤੌਰ ਕਲਰਕ ਵਜੋਂ ਸੇਵਾਵਾਂ ਨਿਭਾ ਰਹੇ ਸ੍ਰ ਬਲਦੇਵ ਸਿੰਘ ਆਪਣੇ ਪਰਿਵਾਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ। ਦੱਸਣਯੋਗ ਹੈ ਕਿ ਉਂਹ ਪਿਛਲੇ 30 ਸਾਲਾਂ ਤੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਸਨ। ਅੱਜ ਉਨ੍ਹਾਂ ਦਾ ਸ਼ਹੀਦਾਂ ਸਾਹਿਬ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਜਿਥੇ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦੇ ਸਰੀਰ ਨੂੰ ਅਗਨ ਭੇਂਟ ਕੀਤਾ। ਉਹ ਆਪਣੇ ਪਿਛੇ ਪਤਨੀ ਤੋਂ ਇਲਾਵਾ ਇਕ ਲੜਕਾ ਅਤੇ ਇਕ ਲੜਕੀ ਛੱਡ ਗਏ ਹਨ। 

  ਇਸ ਮੌਕੇ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰ ਸ਼ੇਰ ਜੰਗ ਸਿੰਘ ਹੁੰਦਲ, ਰਿਟਾ: ਡਿਪਟੀ ਡਾਇਰੈਕਟਰ ਸ੍ਰ ਸੁਖਦੇਵ ਸਿੰਘ ਰੰਧਾਵਾ, ਸਹਾਇਕ ਲੋਕ ਸੰਪਰਕ ਅਫਸਰ ਸ੍ਰੀ ਯੋਗੇਸ਼ ਕੁਮਾਰ, ਸ੍ਰੀ ਜਗਵਿੰਦਰ ਸਿੰਘ, ਸ੍ਰੀ ਸਦਾਨੰਦ ਕੁਮਾਰ, ਸ੍ਰੀ ਨਰਿੰਦਰ ਸਿੰਘ, ਸ੍ਰੀ ਅੰਮ੍ਰਿਤ ਸਿੰਘ, ਸ੍ਰੀ ਅਰਵਿੰਦਰਪਾਲ ਸਿੰਘ ਅਤੇ ਸ਼ਿਵਾ ਕੁੰਦਰ ਵੀ ਹਾਜਰ ਸੀ। 

ਫਾਈਲ ਫੋਟੋ ਸ੍ਰ ਬਲਦੇਵ ਸਿੰਘ।

Show More

Related Articles

Leave a Reply

Your email address will not be published. Required fields are marked *

Back to top button