ताज़ा खबरपंजाब

ਮੰਡੀਆਂ ’ਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਸਰਕਾਰ ਵਚਨਬੱਧ : ਹੈਰੀਮਾਨ

ਭੁੰਨਰਹੇੜੀ,ਪਟਿਆਲਾ 3 ਅਕਤੂਬਰ (ਕ੍ਰਿਸ਼ਨ ਗਿਰ) : ਜਿਵੇਂ ਪਿਛਲੇ ਸਮੇਂ ਦੌਰਾਨ ਮੰਡੀਆਂ ’ਚ ਕਿਸਾਨਾਂ ਦੀ ਕਣਕ ਅਤੇ ਝੋਨੇ ਦੀ ਫਸਲ ਦੀ ਖਰੀਦ ਸਮੇਂ ਸਿਰ ਹੋਈ ਅਤੇ ਪੇਮੈਂਟ ਦੀ ਅਦਾਇਗੀ ਵੀ ਨਾਲੋਂ ਲਾਲ ਹੋਈ ਸੀ ਉਸੇ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਖਰੀਦ ਅਤੇ ਪੇਮੈਂਟ ਦੀ ਅਦਾਇਗੀ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨ ਨੂੰ ਕੋਈ ਮੁਸ਼ਕਲ ਮੰਡੀਆਂ ਵਿਚ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿੰਦਰਪਾਲ ਸਿੰਘ ਹੈਰੀਮਾਨ ਹਲਕਾ ਸਨੌਰ ਇੰਚਾਰਜ ਨੇ ਮੰਡੀ ਦੇਵੀਗੜ੍ਹ ’ਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।


ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ’ਚ ਕਦੀ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ ਹੈ ਜਦੋਂ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਕਿਸਾਨ ਆਪਣੀ ਫਸਲ ਵੇਚਣ ਲਈ ਮੰਡੀਆਂ ’ਚਖ ਕਈ-ਕਈ ਦਿਨ ਡੇਰਾ ਲਗਾਉਣ ਲਈ ਮਜ਼ਬੂਰ ਹੋ ਜਾਂਦੇ ਸਨ। ਉਹਨਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੜੇ ਸੁਲਝੇ ਹੋਏ ਆਗੂ ਹਨ, ਜਿਨ੍ਹਾਂ ਨੇ ਝੋਨੇ ਦੀ ਖਰੀਦ ’ਚ ਅੜਚਣ ਪਾਉਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਤੁਰੰਤ ਫਸਲ ਖਰੀਦਣ ਲਈ ਉਪਰਾਲੇ ਕੀਤੇ ਜਿਸ ਲਈ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਜੋਗਿੰਦਰ ਸਿੰਘ ਕਾਕੜਾ, ਜੀਤ ਸਿੰਘ ਮੀਰਾਂਪੁਰ ਚੇਅਰਮੈਨ ਮਾਰਕੀਟ ਕਮੇਟੀ ਦੂਧਨਸਾਧਾਂ, ਰਮੇਸ਼ ਲਾਂਬਾ ਵਾਈਸ ਚੇਅਰਮੈਨ, ਗੁਰਮੇਲ ਸਿੰਘ ਫਰੀਦਪੁਰ ਪ੍ਰਧਾਨ ਦੇਵੀਗੜ੍ਹ ਮੰਡੀ, ਚੰਦਰਦੱਤ ਸ਼ਰਮਾ ਪ੍ਰਧਾਨ ਦੂਧਨਸਾਧਾਂ ਮੰਡੀ, ਨਿੱਪੀਵਿਰਕ ਤੇ ਤਿਲਕਰਾਜ ਪ੍ਰਧਾਨ ਟਰੱਕ ਯੂਨੀਅਨ, ਗੁਰਮੀਤ ਸਿੰਘ ਸਕੱਤਰ ਮਾਰਕੀਟ ਕਮੇਟੀ, ਜਸ਼ਨਦੀਪ ਸਿੰਘ ਇੰਸਪੈਕਟਰ ਪਨਸਪ, ਗੁਰਪ੍ਰੀਤ ਸਿੰਘ ਇੰਸਪੈਕਟਰ, ਜੰਗ ਸਿੰਘ ਸੁਪਰਵਾਈਜਰ, ਬਲਦੇਵ ਸਿੰਘ ਭੰਬੂਆ, ਨਿੰਦੀ ਸ਼ਰਮਾ, ਦੇਬਣ ਹਾਜ਼ੀਪੁਰ, ਬਚੀ ਪੀ. ਏ. ਹੈਰੀਮਾਨ, ਰਿੰਕੂ ਮਿੱਤਲ, ਜਸਪਾਲ ਸਿੰਗਲਾ, ਪਿ੍ਰਥੀ ਸਿੰਘ ਏ. ਐਫ. ਐਸ.ਓ. ਮਹਿਮਾ ਸਿੰਘ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button