
ਜੰਡਿਆਲਾ ਗੁਰੂ, 08ਅਕਤੂਬਰ (ਕੰਵਲਜੀਤ ਸਿੰਘ ਲਾਡੀ) : ਸੂਬਿਆਂ ਦਾ ਵਿਕਾਸ ਕੇਂਦਰ ਸਰਕਾਰ ਦੀ ਮਦਦ ਬਿਨਾਂ ਨਹੀਂ ਹੋ ਸਕਦਾ ਤੇ ਗੁਆਂਢੀ ਸੂਬਿਆਂ ਵਾਂਗ ਪੰਜਾਬ ਦੇ ਲੋਕ ਵੀ ਭਾਜਪਾ ਦਾ ਸਾਥ ਦੇਣ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਜਿਲਾ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਪਿੰਡ ਮੱਖਣਵਿੰਡੀ ਵਿਖੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਦੌਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਯੂ.ਪੀ., ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੀ ਤਰਜ਼ ‘ਤੇ ਪੰਜਾਬ ਦੇ ਵਿਕਾਸ ਲਈ ਭਾਜਪਾ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਹੀ ਗਰੀਬ ਵਰਗ ਦਾ ਚਹੁੰ ਮੁਖੀ ਵਿਕਾਸ ਹੋਵੇਗਾ। ਉਹਨਾਂ ਆਖਿਆ ਕਿ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤਿੰਨਾਂ ਪਾਰਟੀਆਂ ਨੂੰ ਲੋਕਾਂ ਪਰਖਿਆ ਪਰ ਕੋਈ ਵੀ ਲੋਕਾਂ ਦੀ ਕਸਵੱਟੀ ‘ਤੇ ਖਰਾ ਨਹੀਂ ਉਤਰਿਆ।
ਪਿੰਡ ਮੱਖਣਵਿੰਡੀ ਵਿਖੇ ਮੀਟਿੰਗ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਨਾਲ ਸਾਹਿਬ ਸਿੰਘ ਜਗਰੂਪ ਸਿੰਘ ਅਤੇ ਹੋਰ।
ਸੁੱਖ ਸਹੂਲਤਾਂ ਭਾਜਪਾ ਦੇ ਰਾਜ ਵਾਲੇ ਸੂਬਿਆਂ ਵਿੱਚ ਲੋਕਾਂ ਨੂੰ ਮਿਲ ਰਹੀਆਂ ਹਨ ਪੰਜਾਬ ਦੇ ਲੋਕ ਉਹਨਾਂ ਤੋਂ ਵਾਂਝੇ ਹਨ। ਹਰਦੀਪ ਗਿੱਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਬਿਨਾਂ ਮੰਗਿਆਂ ਗਰੀਬ ਵਰਗ ਦੀ ਸਹੂਲਤ ਲਈ ਮੁਫਤ ਅਨਾਜ, ਮੁਫਤ ਇਲਾਜ ਤੇ ਗੈਸ ਸਿਲੰਡਰ ਦੀ ਸਹੂਲਤ ਦਿੱਤੀ। ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਈ ਪਰ ਪੰਜਾਬ ਵਿੱਚ ਮੋਦੀ ਸਰਕਾਰ ਦੀ ਇਸ ਯੋਜਨਾ ਨੂੰ ਵੀ ਯੋਜਨਾਬੱਧ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਗਰੀਬ ਲੋਕ ਇਸ ਸਹੂਲਤ ਦਾ ਫਾਇਦਾ ਨਹੀਂ ਉਠਾ ਸਕੇ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਪਿੰਡ ਵਾਸੀਆਂ ਨੇ ਭਾਜਪਾ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟ ਕਰਦਿਆਂ ਹੱਥ ਖੜੇ ਕਰਕੇ ਸਾਥ ਦੇਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ‘ਤੇ ਸਾਹਿਬ ਸਿੰਘ, ਜਗਰੂਪ ਸਿੰਘ, ਮਨਜੀਤ ਸਿੰਘ, ਮੇਜਰ ਸਿੰਘ,ਪ੍ਰਗਟ ਸਿੰਘ, ਪਵਨਦੀਪ ਸਿੰਘ, ਹੈਪੀ ਸਿੰਘ, ਪ੍ਰਤਪਾਲ ਸਿੰਘ, ਸਵਿੰਦਰ ਸਿੰਘ ਫੌਜੀ,ਚਰਨ ਸਿੰਘ,ਬਲਜੀਤ ਕੌਰ ਕੁਲਦੀਪ ਕੌਰ,ਹਰਬੰਸ ਕੌਰ, ਸ਼ਰਨਜੀਤ ਕੌਰ,ਗੁਰਦੀਪ ਕੌਰ ਮਨਜੀਤ ਕੌਰ, ਸਿਮਰ ਕੌਰ, ਜਗਦੀਸ਼ ਕੌਰ,ਹਰਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।