ताज़ा खबरपंजाब

ਮੁਛਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੂਟੇ ਲਗਾਏ

ਜੰਡਿਆਲਾ ਗੁਰੂ, 29 ਜੁਲਾਈ (ਕੰਵਲਜੀਤ ਸਿੰਘ ਲਾਡੀ) : ਪਿੰਡ ਮੁਛਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਸਰਕਾਰ ਵੱਲੋ ਚਲਾਏ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਬੀ ਐਮ ਜਸਬੀਰ ਕੌਰ, ਪ੍ਰਿੰਸੀਪਲ ਕੌਰ ਦੀ ਅਗਵਾਈ ਵਿਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ।

ਇਸ ਮੌਕੇ ਅਧਿਅਪਕਾਂ ਨੇ ਵੱਡਮੁਲੇ ਵਿਚਾਰ ਪੇਸ਼ ਕਰਦਿਆਂ ਵਾਤਾਵਰਣ ਦੀ ਸੁੱਧਤਾ ਲਈ ਰੁੱਖਾਂ ਦੇ ਫ਼ਾਇਦੇ ਅਤੇ ਇੰਨਾਂ ਦੀ ਸਾਂਭ ਸੰਭਾਲ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨਾਂ ਨੇ ਅੱਗੇ ਕਿਹਾ ਜਿਸ ਤਰਾਂ ਮਾਂ ਦਾ ਰੁਤਬਾ ਬੱਚੇ ਕਰਕੇ ਫਖਰ ਨਾਲ ਜਾਣਿਆ ਜਾਂਦਾ ਹੈ। ਉਸੇ ਤਰਾਂ ਧਰਤੀ ਦੀ ਸੁੰਦਰਤਾ ਰੁੱਖਾਂ ਦੀ ਹਰਿਆਵਲ ਨਾਲ ਸੋਹਣੀ ਲੱਗਦੀ ਹੈ।

ਇੰਚਾਰਜ ਮੈਡਮ ਰਾਜ ਰਾਣੀ, ਬਲਬੀਰ ਸਿੰਘ ਚੀਮਾ, ਨਵਦੀਪ ਸਿੰਘ ਖੇਲਾ, ਨਵਦੀਪ ਸਿੰਘ ਰੁੱਖ ਲਗਾਉਣ ਮੌਕੇ ਤੇ ਹੋਰ

ਇਸ ਲਈ ਰੁੱਖਾਂ ਦੀ ਅਹਿਮੀਅਤ ਦਾ ਮਨੁੱਖ ਲਈ ਜਨਮ ਤੋਂ ਅੰਤ ਤੱਕ ਦਾ ਸਾਥ ਕੁਦਰਤੀ ਤੌਰ ਤੇ ਬਣਿਆ ਹੈ। ਬੱਚਿਆਂ ਨੂੰ ਘਰਾਂ ਤੇ ਖਾਲੀ ਥਾਂਵਾ ਤੇ ਲਾੳਣ ਲਈ ਰੁਖ ਦਿਤੇ ਗੲੇਇਸ ਮੌਕੇ ਇੰਚਾਰਜ ਮੈਡਮ ਰਾਜ ਰਾਣੀ, ਬਲਬੀਰ ਸਿੰਘ ਚੀਮਾ, ਨਵਦੀਪ ਸਿੰਘ ਖੇਲਾ, ਨਵਦੀਪ ਸਿੰਘ ਸੰਧੂ , ਸਤਪਾਲ ਸਿੰਘ, ਕਵਲਜੀਤ ਸਿੰਘ, ਕੁਲਦੀਪ ਸਿੰਘ, ਮੰਗਲ ਸਿੰਘ , ਸੁਖਮਨ ਕੌਰ, ਮਨਜੀਤ ਕੌਰ ਮਨਜੋਤ ਕੌਰ ਆਦਿ ਸਟਾਫ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button