दुख्द समाचारताज़ा खबरपंजाब

ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਦਾ ਭੋਗ ਅਤੇ ਅੰਤਿਮ ਅਰਦਾਸ, 30 ਦਸੰਬਰ ਨੂੰ ਹੋਏਗਾ ਸੰਪੰਨ

ਚੰਡੀਗੜ੍ਹ, 27 ਦਸੰਬਰ (ਬਿਊਰੋ) : ਪੰਜਾਬੀ ਗਾਇਕੀ, ਗੀਤਕਾਰੀ ਅਤੇ ਸੰਗੀਤਕ ਸਫਾਂ ਵਿੱਚ ਅਪਣਾ ਨਾਂਅ ਸੁਨਿਹਰੇ ਅਲਫਾਜ਼ਾਂ ‘ਚ ਲਿਖਵਾਉਣ ਦਾ ਮਾਣ ਹਾਸਿਲ ਕਰ ਗਏ ਹਨ ਉਸਤਾਦ ਪੂਰਨ ਸ਼ਾਹ ਕੋਟੀ, ਜਿੰਨ੍ਹਾਂ ਨਮਿਤ ਪਾਠ ਦਾ ਭੋਗ ਅਤੇ ਅਰਦਾਸ ਸਮਾਰੋਹ 30 ਦਸੰਬਰ ਨੂੰ ਸੰਪੰਨ ਹੋਵੇਗਾ, ਜਿਸ ਵਿੱਚ ਸੰਗੀਤ ਜਗਤ ਤੋਂ ਇਲਾਵਾ ਵੱਖ-ਵੱਖ ਵਰਗ ਸੰਬੰਧਤ ਸ਼ਖਸੀਅਤਾਂ ਉਨ੍ਹਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨਗੀਆਂ।

ਇਸੇ ਸੰਬੰਧਤ ਪਰਿਵਾਰਿਕ ਹਵਾਲਿਆਂ ਤੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਬੀਤੀ 22 ਦਸੰਬਰ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਸੂਫ਼ੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਜਨਾਬ ਪੂਰਨ ਸ਼ਾਹ ਕੋਟੀ, ਜਿੰਨ੍ਹਾਂ ਨਮਿਤ ਸ਼ਰਧਾਂਜਲੀ ਸਮਾਰੋਹ ਜਲੰਧਰ ਵਿਖੇ ਰੱਖਿਆ ਗਿਆ ਹੈ, ਜਿਸ ਸੰਬੰਧਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ‘ਚ ਸੰਪੰਨ ਹੋਵੇਗਾ।

ਉਨਾਂ ਦੱਸਿਆ ਕਿ ਦੁਪਹਿਰ 1.00 ਤੋਂ 2.00 ਤੱਕ ਕਰਵਾਏ ਜਾਣ ਵਾਲੇ ਇਸ ਸ਼ੋਕ ਸਮਾਰੋਹ ਦੌਰਾਨ ਗਾਇਕੀ ਅਤੇ ਸੰਗੀਤਕ ਜਗਤ ਦੀਆਂ ਕਈ ਨਾਮਵਰ ਸ਼ਖਸੀਅਤਾਂ ਅਪਣੀ ਉਪ-ਸਥਿਤੀ ਦਰਜ ਕਰਵਾਉਣਗੀਆਂ, ਜਿਸ ਵਿੱਚ ਪਦਮ ਸ਼੍ਰੀ ਹੰਸ ਰਾਜ ਹੰਸ ਤੋਂ ਇਲਾਵਾ ਜਸਬੀਰ ਜੱਸੀ, ਯੁਵਰਾਜ ਹੰਸ, ਕੇਐਸ ਮੱਖਣ, ਦਲਵਿੰਦਰ ਦਿਆਲਪੁਰੀ, ਫਿਰੋਜ਼ ਖਾਨ ਆਦਿ ਵੀ ਸ਼ਾਮਿਲ ਹੋਣਗੇ।

Show More

Related Articles

Leave a Reply

Your email address will not be published. Required fields are marked *

Back to top button