ताज़ा खबरपंजाब

ਮਾਰਕਫੈਡ ਚੋਂਕ ਨੇੜੇ ਢੱਡਲੇ ਨਾਲ ਵਿੱਕ ਰਿਹਾ ਚਿੱਟਾ ਅਤੇ ਨਾਜਾਇਜ਼ ਸ਼ਰਾਬ : ਸੂਤਰ

ਜਲਦ ਵੈਰੀਫਾਈ ਕਰਵਾਕੇ ਬਣਦੀ ਕਾਰਵਾਈ ਅਮਲ ਚ ਲਿਆ ਦਿੱਤੀ ਜਾਵੇਗੀ : SSP ਕਪੂਰਥਲਾ

ਕਪੂਰਥਲਾ, 31 ਦਿਸੰਬਰ (ਗੌਰਵ ਮੜੀਆ) : ਕਪੂਰਥਲਾ ਦੇ ਮਾਰਕਫੈਡ ਚੋਂਕ ਨੇੜੇ ਢੱਡਲੇ ਨਾਲ ਚਿੱਟਾ ਅਤੇ ਨਾਜਾਇਜ਼ ਸ਼ਰਾਬ ਵਿੱਕ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਕਾਲਾ ਕਾਰੋਬਾਰ ਕਰਨ ਵਾਲਾ ਇਕ ਸਜ਼ਾਯਾਫ਼ਤਾ ਮੁਜ਼ਰਿਮ ਹੈ ਜੋ ਕਿ ਥੋੜੇ ਦਿਨ ਪਹਿਲਾ ਹੀ ਜੇਲ ਕੱਟਕੇ ਬਾਹਰ ਆਇਆ ਹੈ ਮਾਰਕਫੈਡ ਚੋਂਕ ਨੇੜੇ ਰੋਜਾਨਾ ਇਹ ਨਸ਼ਾ ਤਸਕਰ ਆਪਣੇ ਪਿਓ ਦੀ ਦੁਕਾਨ ਤੇ ਬੈਠਕੇ ਰੋਜਾਨਾ 20/25 ਗ੍ਰਾਹਕਾਂ ਨੂੰ ਸਵੇਰ ਤੋਂ ਲੈਕੇ ਰਾਤ ਤੱਕ ਨਸ਼ਾ ਵੇਚਦਾ ਹੈ ਆਸ ਪਾਸ ਦੇ ਦੁਖੀ ਲੋਕਾਂ ਨੇ ਸਾਨੂੰ ਰੋਜ ਦੀ ਕਹਾਣੀ ਦੱਸਦਿਆਂ ਕਿਹਾ ਕਿ ਨਸ਼ਾ ਖਰੀਦਣ ਵਾਲੇ ਗ੍ਰਾਹਕਾਂ ਵਿੱਚੋ ਜਿਆਦਾਤਰ ਲੁਟਾਂ ਖੋਹਾਂ ਅਤੇ ਚੇਨ,ਮੋਬਾਈਲ ਸਨੈਚਿੰਗ ਵਾਲੇ ਬਿਨਾ ਨੰਬਰ ਪਲੇਟਾਂ ਦੇ ਮੋਟਰਸਾਈਕਲ ਤੇ ਘੁੰਮਣ ਵਾਲੇ ਮੁੰਡੇ ਹੁੰਦੇ ਹਨ ਜੋ ਨਸ਼ਾ ਕਰਨ ਤੋਂ ਬਾਦ ਲੁਟਾਂ ਖੋਹਾਂ ਕਰਦੇ ਹਨ।

ਇਸ ਤੋਂ ਅਲਾਵਾ ਇਸ ਨਸ਼ਾ ਤਸਕਰ ਤੇ ਇਕ ਝੋਲਾ ਸ਼ਾਪ ਲੀਡਰ ਦਾ ਅਸ਼ੀਰਵਾਦ ਹੈ ਜੋਕਿ ਸਮੇਂ ਸਮੇਂ ਤੇ ਇਸਨੂੰ ਕਾਨੂੰਨ ਦੇ ਸੇਕ ਤੋਂ ਬਚਾਉਂਦਾ ਹੈ ਆਲੇ ਦੁਆਲੇ ਦੇ ਲੋਕਾਂ ਨੇ ਕਿਹਾ ਕਿ ਉਹ ਲੋਕ ਬੜੀ ਦਹਿਸ਼ਤ ਦੇ ਮਹੌਲ ਚ ਜੀਅ ਰਹੇ ਹਨ ਕਿਉਂਕਿ ਇਹ ਆਂਦੇ ਜਾਂਦੇ ਲੋਕਾਂ ਨਾਲ ਬਦਮਾਸ਼ੀ ਅਤੇ ਗੁੰਡਾਗਰਦੀ ਵਾਲੀ ਆਪਣੀ ਬੋਡੀ ਲੈਂਗੂਏਜ ਨਾਲ ਲੋਕਾਂ ਨੂੰ ਦੇਖਦੇ ਹਨ ਉਸ ਇਲਾਕੇ ਦੇ ਰਹਿਣ ਵਾਲੇ ਇੱਕ ਜੇਂਟਲਮੈਨ ਨਾਗਰਿਕ ਨੂੰ ਇਹਨਾਂ ਨਸ਼ੇੜੀਆਂ ਨੇ ਜਦੋ ਉਸਦੀ ਸਕੂਟਰੀ ਅੱਗੇ ਆਕੇ ਆਪਣੇ ਤੇਜਧਾਰ ਹਥਿਆਰ ਵਿਖਾਏ ਤੇ ਉਹ ਇਨਸਾਨ ਚਿੰਤਾ ਚ ਪੈ ਗਿਆ ਕਿ ਇਨਾਂ ਨਸ਼ੇੜੀਆਂ ਨੇ ਖਾਦੀ ਪੀਤੀ ਚ ਕਿਸੇ ਭਲੇ ਮਾਨਸ ਦੇ ਮੂੰਹ ਸਿਰ ਤੇ ਦਾਤਰ ਮਾਰਕੇ ਚੱਲ ਗਏ ਤੇ ਅਗਲੇ ਦਾ ਕਿ ਹਾਲ ਹੋਵੇਗਾ।

ਇਸ ਲਈ ਜਨਤਾ ਨੇ ਅਸੁਰੱਖਿਅਤ ਮਾਹੌਲ ਦੇਖਦਿਆਂ ਐਸ ਐਸ ਪੀ ਕਪੂਰਥਲਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪੁਲਿਸ ਦੀ ਛਾਪੇਮਾਰੀ ਕਰਵਾਕੇ ਨਸ਼ਾ ਤਸਕਰਾਂ ਅਤੇ ਹੋਰ ਗ੍ਰਾਹਕ ਨਸ਼ੇੜੀਆਂ ਨੂੰ ਫੜਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਜਿਸ ਨਾਲ ਜਨਤਾ ਅਮਨ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰੇ ਐਸ ਐਸ ਪੀ ਕਪੂਰਥਲਾ ਨੇ ਕਿਹਾ ਕਿ ਨਸ਼ਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੈ ਬਾਕੀ ਜਲਦ ਵੈਰੀਫਾਈ ਕਰਵਾਕੇ ਬਣਦੀ ਕਾਰਵਾਈ ਅਮਲ ਚ ਲਿਆ ਦਿੱਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Back to top button